ਚੜ੍ਹਦੀਕਲਾ ਅਤੇ ਐਨ ਕੇ ਗਰੁੱਪ ਨੇ ਲਗਾਇਆ ਖੂਨ ਦਾਨ ਕੈਂਪ ਅਤੇ ਇਕੱਠਾ ਕੀਤੇ 38 ਯੂਨਿਟ

ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
ਪੰਜਾਬ ਅਪ ਨਿਊਜ਼ ਬਿਊਰੋ : ਸਥਾਨਕ ਸ਼ਹਿਰ ਦੇ ਚੜ੍ਹਦੀ ਕਲਾ ਯੂਥ ਕਲੱਬ ਵਲੋਂ ਐਨ ਕੇ ਗਰੁੱਪ ਕੁਰਾਲ਼ੀ ਦੇ ਸਹਿਯੋਗ ਨਾਲ ਅੱਜ 24 ਅਪ੍ਰੈਲ ਨੂੰ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਕਲੱਬ ਪ੍ਰਧਾਨ ਨੇ ਦੱਸਿਆ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਚ ਮਰੀਜ਼ਾਂ ਦੀ ਲੋੜ ਲਈ ਕਰਫ਼ਿਊ ਕਾਰਨ ਪੀ. ਜੀ. ਆਈ. ਦੇ ਬਲੱਡ ਬੈਂਕ ਵਿਚ ਖੂਨ ਦੇ ਯੂਨਿਟ ਘੱਟ ਹੋਣ ਕਾਰਨ ਖੂਨਦਾਨ ਦੀ ਬਹੁਤ ਜ਼ਰੂਰਤ ਸੀ। ਮਰੀਜ਼ਾਂ ਦੀ ਸਲਾਮਤੀ ਲਈ ਕਲੱਬ ਵੱਲੋਂ ਖੂਨ ਦਾਨ ਕੈਂਪ ਕਲੱਬ ਵਲੋਂ ਸਰਕਾਰ ਦੇ ਸਬੰਧਿਤ ਵਿਭਾਗਾਂ ਤੋਂ ਮਨਜ਼ੂਰੀ ਲੈ ਕੇ ਅੱਜ 24 ਅਪ੍ਰੈਲ ਨੂੰ ਬੱਸ ਸਟੈਂਡ ਕੁਰਾਲੀ ਵਿਖੇ 10 ਤੋਂ 2 ਵਜੇ ਤੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਪੀ ਜੀ ਆਈ ਚੰਡੀਗੜ੍ਹ ਤੋਂ ਬੱਲਡ ਟ੍ਰਾਂਸਫਿਊਜ਼ਨ ਡਿਪਾਰਟਮੈਂਟ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਨੇਟਾਇਜ਼ ਕੀਤੀ ਬੱਸ ਵਿੱਚ 35 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਖੂਨ ਦਾਨ ਕੈਂਪ ਨੂੰ ਕਾਮਯਾਬ ਕਰਨ ਲਈ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਕਲੱਬ ਮੈਬਰਾਂ ਹਰਪ੍ਰੀਤ ਧੀਮਾਨ,ਨਵ ਸੈਣੀ,ਅਮਨ ਬੰਸਲ,ਲੋਕੇਸ਼ ਗੋਇਲ ਵਲੋਂ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰ ਸਿੰਘ ਠਾਕੁਰ, ਰਾਜਦੀਪ ਸਿੰਘ ਹੈਪੀ ਤੇ ਹਨੀ ਕਲਸੀ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।