ਮਾਜਰਾ ਵਿਖੇ ਪੁਲਿਸ ਮੁਲਾਜਮਾਂ ਦੀ ਦਲੇਰੀ ਨਾਲ ਫਸਲ ਨੂੰ ਅੱਗ ਲੱਗਣ ਤੋ ਹੋ ਸਕਿਆ ਬਚਾਅ   

ਪੁਲੀਸ ਮੁਲਾਜਮ ਜਗ੍ਹਾ ਦਿਖਾਉਂਦੇ ਹੋਏ

ਪੰਜਾਬ ਅਪ ਨਿਊਜ਼ ਬਿਊਰੋ: ਸਿਸਵਾਂ ਟੀ ਪੁਆਇੰਟ ਮਾਜਰਾ ਵਿਖੇ  ਉਸ ਸਮੇਂ ਅਫੜਾ ਦਫੜੀ ਦਾ ਮਾਹੌਲ ਹੋ ਗਿਆ ਜਦੋਂ ਨੇੜੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ।ਜਿਸ ਨੂੰ ਨੇੜੇ ਟ੍ਰੈਫਿਕ ਵਿਭਾਗ ਵਿੱਚ ਡਿਉਟੀ ਨਿਭਾਅ ਰਹੇ ਮੁਲਾਜ਼ਮਾਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਸ ਤੇ ਕਾਬੂ ਪਾ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਜਗਤ ਰਾਮ, ਏ.ਐੱਸ.ਆਈ ਰਣਜੀਤ ਸਿੰਘ ਭੱਕੂਮਾਜਰਾ ਅਤੇ ਦਵਿੰਦਰ ਸਿੰਘ ਪਡਿਆਲਾ ਮੁਨਸ਼ੀ ਟ੍ਰੈਫਿਕ ਨੇ ਦੱਸਿਆ ਕਿ ਜਦੋਂ ਉਹ ਮਾਜਰਾ ਟੀ ਪੁਆਇੰਟ ਉਤੇ ਆਪਣੀ ਡਿਊਟੀ ਤੇ ਨਿਭਾਅ ਰਹੇ ਸਨ ਤਾਂ ਨੇੜਲੇ ਖੇਤਾਂ ਚ ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਗਈ।ਜਦੋਂ ਉਨ੍ਹਾਂ ਦਾ ਧਿਆਨ ਇਸ ਵੱਲ ਗਿਆ ਤਾਂ ਭੱਜ ਕੇ ਉਨ੍ਹਾਂ ਨੇ ਇਸ ਅੱਗ ਉੱਤੇ ਕਾਬੂ ਪਾਇਆ।ਉਨ੍ਹਾਂ ਦੱਸਿਆ ਕਿ ਜੇਕਰ ਉਹ ਇਸ ਅੱਗ ਨੂੰ ਨਾ ਬਝਾਉਂਦੇ ਤਾਂ ਨਾਲ ਲਗਦੇ ਖੇਤਾਂ ਵਿੱਚ ਕਰੀਬ 8 ਏਕੜ ਕਣਕ ਦੀ ਪੱਕੀ ਫ਼ਸਲ ਨੇ ਸੜਕੇ ਸੁਆਹ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਅਤੇ ਹੋਰ ਕੁਦਰਤੀ ਕਰੋਪੀਆਂ ਦੇ ਕਾਰਨ ਪੰਜਾਬ ਦਾ ਕਿਸਾਨ ਪਹਿਲਾਂ ਹੀ ਮੁਸੀਬਤਾਂ ਦਾ ਮਾਰਿਆ ਹੋਇਆ ਹੈ ਪਰ ਉਤੋਂ ਅਜਿਹੀਆਂ ਘਟਨਾਵਾਂ ਉਸ ਦਾ ਹੋਰ ਲੱਕ ਤੋੜ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਇਸ ਅੱਗ ਉੱਤੇ ਕਾਬੂ ਨਾ ਪਾਉਂਦੇ ਤਾਂ ਇਸ ਦੀ ਲਪੇਟ ਵਿੱਚ ਨੇੜੇ ਹੀ ਸੁਸ਼ੋਭਿਤ ਗੁਰਦੁਆਰਾ ਸਾਹਿਬ, ਪਾਵਰ ਗਰਿੱਡ ਅਤੇ ਇੱਕ ਸ਼ਰਾਬ ਦਾ ਠੇਕਾ ਅਤੇ ਹੋਰ ਘਰ ਇਸ ਦੀ ਲਪੇਟ ਵਿੱਚ ਆ ਜਾਣੇ ਸਨ।ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਇਕ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Leave a Reply

Your email address will not be published.