ਬੁਢਲਾਡਾ ਦੇ ਵਾਰਡ ਨੰਬਰ 8 ਦੇ ਵਾਸੀਆਂ ਨੇ ਨਗਰ ਕੋਸਲ ਸਫਾਈ ਸੇਵਕਾ ਨੂੰ ਕੀਤਾ ਸਨਮਾਨਿਤ

ਬੁਢਲਾਡਾ ,ਅਮਨ ਆਹੂਜਾ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਦੇ ਸਮੂਹ ਵਾਸੀਆਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਸ਼ਹਿਰ ਦੀ ਸਫਾਈ ਲਈ ਆਪਣੀ ਡਿਊਟੀ ਨਿਭਾ ਰਹੇ ਨਗਰ ਕੋਸਲ ਦੇ ਸਫਾਈ ਕਰਮਚਾਰੀਆਂ ਅਤੇ ਮੁਲਾਜਮਾ ਦਾ ਫੁੱਲਾ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ. ਇਸ ਮੌਕੇ ਵਾਰਡ ਵਾਸੀ ਕਾਮਰੇਡ ਰਾਜ ਕੁਮਾਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸ਼ਹਿਰ ਦੀ ਸਫਾਈ ਲਈ ਸਵੇਰ ਸ਼ਾਮ ਇੱਕ ਕਰਕੇ ਆਪਣੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਦੇ ਰਹੇ ਹਨ. ਤਾਂ ਜ਼ਸ ਸ਼ਹਿਰ ਦੀ ਸੁਦਰਤਾ ਬਣਾ ਕੇ ਰੱਖੀ ਜਾਵੇ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆਂ ਜਾ ਸਕ. ਇਸ ਮੌਕੇ ਚੇਤ ਸਿੰਘ ਫੋਜੀ, ਕੀਮਤੀ ਲਾਲ, ਸੁਰਿੰਦਰ ਕੁਮਾਰ, ਭੀਮ ਬਹਾਦੁਰ, ਸ਼ਿਵ ਕੁਮਾਰ ਜੈਨ, ਰਵਿੰਦਰ ਸ਼ਰਮਾ, ਸਰਬਜੀਤ ਸਿੰਘ, ਪ੍ਰਦੀਪ ਕੁਮਾਰ, ਆਨੰਤ ਜੈਨ, ਜ਼ੋਤੀ ਵਰਮਾ ਆਦਿ ਹਾਜ਼ਰ ਸਨ.
.