ਨੀਲੇ ਕਾਰਡਾਂ ਦੇ ਰਾਸ਼ਨ ਦੀ ਵੰਡ ਸਬੰਧੀ ਆ ਰਹੀਆਂ ਮੁਸਕਲਾ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਡਿਪੂ ਹੋਲਡਰ ਯੂਨੀਅਨ ਦੇ ਜਿਲ੍ਹਾ ਜਰਨਲ ਸਕੱਤਰ ਹੰਸ ਰਾਜ ਜਾਣਕਾਰੀ ਦਿੰਦੇ ਹੋਏ.

ਬੁਢਲਾਡਾ ,ਅਮਨ ਆਹੂਜਾ: ਕਰੋਨਾ ਵਾਇਰਸ ਦੇ ਇਤਿਆਤ ਵਜੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾ ਨੂੰ ਮੱਦੇਨਜਰ ਰੱਖਦਿਆਂ ਜਿਲ੍ਹੇ ਦੇ ਡਿੱਪੂ ਹੋਲਡਰਾਂ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਤਿੰਨ ਮਹੀਨਿਆਂ ਦੇ ਰਾਸ਼ਨ ਦੀ ਵੰਡ ਸਮੇਂ ਆ ਰਹੀਆ ਸਮੱਸਿਆਵਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਨਸਾ ਦੀ ਯੂਨੀਅਨ ਦੇ ਜਿਲ੍ਹਾਂ ਪ੍ਰਧਾਂਨ ਬਿੱਕਰ ਸਿੰਘ ਅਤੇ ਜਰਨਲ ਸਕੱਤਰ ਹੰਸ ਰਾਜ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਡਿੱਪੂਆਂ ਦੇ ਰਾਸ਼ਨ ਦੀ ਵੰਡ ਸਮੇਂ ਡਿੱਪੂ ਮਾਲਕਾ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 50 ਲੱਖ ਰੁਪਏ ਦਾ ਬੀਮਾ ਸਕੀਮ ਹੇਠ ਲਿਆਉਣ ਦੀ ਮੰਗ ਕੀਤੀ ਉੱਥੇ ਕਣਕ ਦੀ ਵੰਡ ਦੌਰਾਨ ਜੇਕਰ ਕਿਸੇ ਕਰੋਨਾ ਬਿਮਾਰੀ ਦਾ ਸ਼ਿਕਾਰ ਡਿੱਪੂ ਮਾਲਕ ਹੁੰਦਾ ਹੈ ਤਾਂ ਉੋਸ ਹਾਲਤ ਵਿੱਚ 50 ਲੱਖ ਦੀ ਰਾਸ਼ੀ ਦੀ ਮੰਗ ਕੀਤੀ ਗਈ ਉੱਥੇ ਬਿਮਾਰੀ ਤੋਂ ਬਚਣ ਲਈ ਸੁਰੱਖਿਅਤ ਸਾਧਨ ਪੀ ਪੀ ਈ ਕਿੱਟਾ, ਮਾਸਕ , ਸੈਨੀਟਾਇਜਰ ਮੁਹੱਇਆ ਕਰਵਾਉਣ ਦੀ ਮੰਗ ਕੀਤੀ. ਉਨ੍ਹਾਂ ਦੱਸਿਆ ਕਿ ਹਰੇਕ ਡਿੱਪੂ ਧਾਰਕ ਨੂੰ ਕਣਕ ਦੀ ਵੰਡ ਅਤੇ ਤੋਲ ਤੁਲਾਈ ਸਮੇਂ ਸ਼ੋਸ਼ਲ ਡਿਸਟੈਸ ਨੂੰ ਮੱਦੇਨਜਰ ਰੱਖਦਿਆਂ ਇੱਕ ਮਜਦੂਰ ਦੇਣ ਦੀ ਮੰਗ ਕੀਤੀ ਗਈ. ਇਸੇ ਦੌਰਾਨ ਹਰ ਡਿੱਪੂ ਦੇ ਬਾਹਰ ਇੱਕ ਪੁਲਿਸ ਮੁਲਾਜਮ ਤਾਂ ਜ਼ੋ ਉਸ ਡਿਸਟੈਸ ਰਾਹੀਂ ਲਾਭਪਾਤਰੀਆਂ ਨੂੰ ਪ੍ਰੇਰਿਤ ਕਰ ਸਕਣ. ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕੋਈ ਧਿਆਨ ਨਾ ਦਿੱਤਾ ਤਾਂ ਉਹ ਪ੍ਰਧਾਨ ਮੰਤਰੀ ਗਰੀਬ ਯੋਜਨਾਂ ਦੇ ਅਧੀਨ ਆਉਣ ਵਾਲੇ ਰਾਸ਼ਨ ਦੀ =ਵੰਡ ਨਹੀਂ ਕਰਨਗੇ. ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ. ਇਸ ਮੌਕੇ ਤੇ ਰਣਜੀਤ ਸਿੰਘ, ਵਕੀਲ ਸਿੰਘ ਆਦਿ ਹਾਜ਼ਰ ਸਨ.

 

Leave a Reply

Your email address will not be published. Required fields are marked *