ਗੰਦਲਾ ਪਾਣੀ ਪੀਣ ਲਈ ਵਾਰਡ ਨਿਵਾਸੀ ਮਜਬੂਰ ਪ੍ਰਸ਼ਾਸ਼ਨ ਵਿਰੁੱਧ ਦਿੱਤਾ ਧਰਨਾ

ਸੀਵਰੇਜ਼ ਵਿਭਾਗ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਾਰਡ ਵਾਸੀ

ਬੁਢਲਾਡਾ 26, ਅਪ੍ਰੈਲ(ਅਮਨ ਆਹੂਜਾ): ਕਰੋਨਾ ਮਹਾਮਾਰੀ ਦੇ ਖਿਲਾਫ ਇਤਿਆਤ ਵਜੋਂ ਲਗਾਏ ਕਰਫਿਊ *ਚ ਬੰਦ ਲੋਕ ਜਿੱਥੇ ਇਸ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਹੇ ਹਨ ਉੱਥੇ ਪੀਣ ਵਾਲੇ ਪਾਣੀ ਨੂੰ ਤਰਸੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਦੇ ਵਾਸੀਆਂ ਨੇ ਅੱਜ ਕਰਫਿਊ ਦੀ ਪਰਵਾਹ ਨਾ ਕਰਦਿਆਂ ਹੋਇਆ ਮੁਹੱਲੇ ਵਿੱਚ ਡਿਸਟੈਸ ਦੀ ਪਾਲਣਾ ਕਰਦਿਆਂ ਇਕੱਠੇ ਹੋ ਕੇ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ. ਵਾਰਡ ਦੇ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 2 ਮਹੀਨਿਆ ਤੋਂ ਸੀਵਰੇਜ਼ ਮਿਕਸ ਗੰਧਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜ਼ੋ ਪੀਣ ਯੋਗ ਨਹੀਂ ਹੈ. ਵਾਰ ਵਾਰ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦਾ ਗਿਆ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ. ਉਨ੍ਹਾਂ ਕਿਹਾ ਕਿ ਅੱਜ ਮਜਬੂਰਨ ਪਾਣੀ ਨੂੰ ਤਰਸਦੇ ਲੋਕ ਸੜਕਾ ਤੇ ਉੱਤਰੇ ਹਨ. ਉਨ੍ਹਾਂ ਕਿਹਾ ਕਿ ਅਸੀਂ ਅੱਜ ਲੋਕ ਕਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਰ ਇਸ ਤੋਂ ਭਿਆਨਕ ਲੜਾਈ ਵਾਰਡ ਦੇ ਲੋਕਾਂ ਲਈ ਗੰਧਲੇ ਪਾਣੀ ਦੀ ਸਪਲਾਈ ਕਰਕੇ ਉਨ੍ਹਾਂ ਨੂੰ ਅਸਿੱਧੇ ਤੌਰ ਤੇ ਮਾਰਨ ਦੀ ਨੀਤੀ ਘੜੀ ਜਾ ਰਹੀ ਹੈ. ਉਨ੍ਹਾਂ ਕਿਹਾ ਕਿ ਵਾਰਡ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੌਗ ਨਾ ਹੋਣ ਕਾਰਨ ਵਾਰਡ ਦੇ ਲੋਕ ਵਾਟਰ ਵਰਕਸ ਸਪਲਾਈ ਤੇ ਹੀ ਨਿਰਭਰ ਕਰਦੇ ਹਨ. ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਵੱਲ ਫੋਰੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ. ਇਸ ਸੰਬੰਧੀ ਜਦੋ ਸੰਬੰਧਤ ਮਹਿਕਮੇ ਦੇ ਮੁਲਾਜਮਾਂ ਨਾਲ ਰਾਬਤਾ ਕੀਤਾ ਤਾ ਓਹਨਾ ਕਿਹਾ ਕਿ ਸ਼ਹਿਰ ਦੇ ਲਾਗੈ ਇਕ ਪਿੰਡ ਦੇ ਖੇਤਾਂ ਵਿਚ ਪਾਈਪ ਲਾਈਨ ਦੇ ਟੁੱਟਣ ਕਰਨ ਦਿਕੱਤ ਆਈ ਹੈ ਲੇਕਿਨ ਇਸਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਏਗਾ

Leave a Reply

Your email address will not be published. Required fields are marked *