ਭੁੱਖਿਆਂ ਨੂੰ ਰੋਟੀ ਦੇ ਰਿਹਾ ਹੈ ਕੁਰਾਲੀ ਵਿਚਲਾ ਦੁਰਗਾ ਸ਼ਿਵ ਸ਼ਕਤੀ ਮੰਦਿਰ

ਪੰਜਾਬ ਅਪ ਨਿਊਜ਼ ਬਿਓਰੋ : ਕਰੋਨਾ ਦੇ ਕਹਿਰ ਕਾਰਨ ਲੱਗੇ ਕਰਫਿਊ ਕਾਰਨ ਗਰੀਬ ਤੇ ਲੋੜਵੰਦਾਂ ਢਿੱਡ ਭਰਨ ਲਈ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀਆਂ ਅਤੇ ਹੋਰ ਸਹਿਯੋਗੀਆਂ ਦੀ ਮਦਦ ਨਾਲ ਲੰਗਰ ਚੱਲ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਲੰਗਰ ਲੋਕਾਂ ਦੇ ਘਰਾਂ ਵਿੱਚ ਵੀ ਪੁੱਜਦਾ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦੁਰਗਾ ਸ਼ਿਵ ਸ਼ਕਤੀ ਮੰਦਿਰ ਕੁਰਾਲੀ ਵੱਲੋਂ 28 ਮਾਰਚ ਤੋਂ ਲਗਾਤਾਰ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ। ਸੰਜੀਵ ਟੋਨੀ, ਹਰਮੇਸ਼ ਰਾਣਾ ਤੇ ਅਜੈ ਕੋਸ਼ਲ ਨੇ ਸਮੂਹ ਮੈਬਰਾਂ ਵੱਲੋ ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਦਾ ਯੋਗਦਾਨ ਪਾਉਣ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਸਾਡਾ ਕੋਈ ਵੀ ਭੈਣ ਭਰਾ ਭੁੱਖੇ ਪੇਟ ਨਾ ਸੋਵੇ।