ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋ ਡਰੋਨ ਨਾਲ ਕਰਵਾਈ ਸਪਰੇਅ.

ਸਪਰੇਅ ਕਰਨ ਲਈ ਤਿਆਰ ਵਰ ਤਿਆਰ ਡਰੋਨ ਨਾਲ ਸਿਹਤ ਮੰਤਰੀ ਪੰਜਾਬ
ਪੰਜਾਬ ਅਪ ਨਿਊਜ਼ ਬਿਓਰੋ: ਕਰੋਨਾ ਨਾਲ ਸਖਤੀ ਨਾਲ ਨਜਿੱਠਣ ਲਈ ਮੋਹਾਲੀ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਇਲਾਕੇ ਨੂੰ ਪੂਰੀ ਤਰਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਜਿਥੇ ਰੋਜਾਨਾ ਵੱਖ ਵੱਖ ਇਲਾਕਿਆਂ ਵਿਚ ਸੇਨੇਟੀਏਜ਼ਰ ਕੀਤਾ ਜਾ ਰਿਹਾ ਓਥੇ ਹੀ ਅੱਜ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਅਚਾਨਕ ਪਹੁੰਚੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਡਰੋਨ ਨਾਲ ਦਵਾਈ ਦਾ ਸਪਰੇਅ ਕਰਵਾਇਆ

ਇਸ ਮੌਕੇ ਵਾਰ ਵਾਰ ਗੁਰੂਦਵਾਰਾ ਸਾਹਿਬ ਤੌ ਲੋਕ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਵੀ ਕੀਤੀ ਗਈ ਵਿਸ਼ੇਸ਼ ਤੌਰ ਤੇ ਪਹੁੰਚੇ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾ ਵੀ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਪਰੇਅ ਕਾਰਵਾਈ ਜਾ ਰਹੀ ਹੈ ਜਿਸਦੇ ਤਹਿਤ ਅੱਜ ਬਲੌਂਗੀ ਵਿਖੇ ਇਹ ਕੰਮ ਕਰਵਾਇਆ ਜਾ ਰਿਹਾ ਹੈ.ਓਹਨਾ ਕਿਹਾ ਕਿ ਚੰਡੀਗੜ੍ਹ ਅਤੇ ਬਾਰਾਨਾਸੀ ਵਿਚ ਦ੍ਰੋਣਾ ਨਾਲ ਸਪਰੇਅ ਕੀਤੀ ਗਈ ਸੀ ਜਿਸਨੂੰ ਦੇਖਕੇ ਮੋਹਾਲੀ ਵਿਚ ਵੀ ਇਸ ਨਾਲ ਸਪਰੇਅ ਕੀਤਾ ਜਾ ਰਿਹਾ ਹੈ ਓਹਨਾ ਕਿਹਾ ਇਸ ਵਿਚ 10 ਲੀਟਰ ਦਵਾਈ ਇਕ ਵਾਰ ਪਾਈ ਜਾ ਸਕਦੀ ਹੈ ਅਤੇ ਇਹ ਡਰੋਨ ਦਿਨ ਵਿਚ 90 ਵਾਰ ਉੱਡ ਸਕਦਾ ਹੈ ਅਤੇ ਇਹ ਇਕ ਦਿਨ ਵਿਚ 100 ਏਕੜ ਏਰੀਆ ਕਰ ਸਕਦਾ ਹੈ.