ਪਿੰਡ ਬਲੌਂਗੀ ਵਿਖੇ ਲੰਬੜਦਾਰਾਂ ਵੱਲੋ ਪੁਲਿਸ ਮੁਲਾਜਮਾਂ ਨੂੰ ਕੀਤਾ ਸਨਮਾਨਿਤ

0

ਮੁਲਾਜਮਾਂ ਨੂੰ ਸਨਮਾਨਿਤ ਕਰਦੇ ਹੋਏ

ਪੰਜਾਬ ਅਪ ਨਿਊਜ਼ ਬਿਓਰੋ: ਨੋਬਲ ਕੋਵਿਡ-19 ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਜਾਰੀ ਹੈ ਇਸ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ, ਪੁਲਸ ਦੇ ਜਵਾਨ ਅਤੇ ਸਫਾਈ ਕਰਮਚਾਰੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।ਜਿਨ੍ਹਾਂ ਵਿੱਚ ਪੁਲੀਸ ਮੁਲਾਜ਼ਮ ਅਹਿਮ ਸਥਾਨ ਰੱਖਦੇ ਹਨ।ਜਿਸ ਕਰਕੇ ਅੱਜ ਪਿੰਡ ਬਲੌਂਗੀ ਵਿਖੇ ਲੰਬੜਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਸਿਰੋਪਾ ਪਾਕੇ ਸਨਮਾਨ ਕੀਤਾ ਗਿਆ।ਇਸ ਸੰਬੰਧੀ ਲੰਬਰਦਾਰ ਸਤਨਾਮ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦੇ ਚੱਲਦਿਆਂ ਜਿੱਥੇ ਲੋਕ ਆਪਣੇ ਘਰਾਂ ਵਿਚ ਬੈਠੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਉਥੇ ਪੁਲਿਸ ਮੁਲਾਜ਼ਮ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਦਿਨ ਰਾਤ ਡਿਊਟੀ ਕਰਕੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਕਰ ਰਹੇ ਹਨ ਓਹਨਾ ਕਿਹਾ ਸਾਨੂ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਦੇ ਭਰਾ ਜੀਤੀ ਸਿੱਧੂ ਵੱਲੋ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ . ਇਸ ਮੌਕੇ ਓਹਨਾ ਨਾਲ ਹਰਵਿੰਦਰ ਸਿੰਘ ਲੰਬਰਦਾਰ, ਮਹਿੰਦਰ ਸਿੰਘ ਪੰਚ,ਹਰਜਿੰਦਰ ਸਿੰਘ ਪੰਚ,ਗੁਰਨਾਮ ਸਿੰਘ,ਸ਼ਮਸ਼ੇਰ ਸਿੰਘ ਅਤੇ ਜਸਮੇਰ ਸਿੰਘ ਮਿੰਟੂ ਮੌਜੂਦ ਸਨ .

About Author

Leave a Reply

Your email address will not be published. Required fields are marked *

You may have missed