ਕਰੋਨਾ ਜੰਗ ਦੇ ਯੋਧੇ ਹਰਜੀਤ ਦੀ ਹੋਸਲਾ ਅਫਜਾਈ ਲਈ ਪੁਲਿਸ ਨੇ ਮਨਾਇਆ ਸਲੂਟ ਦਿਨ

ਪੰਜਾਬ ਪੁਲਿਸ ਦੇ ਕਰੋਨਾ ਯੋਧੇ ਹਰਜੀਤ ਦੀ ਹੋਸਲਾ ਅਫਜਾਈ ਕਰਦੇ ਹੋਏ ਡਾਕਟਰ ਅਤੇ ਪੁਲਿਸ ਕਰਮੀ.

ਬੁਢਲਾਡਾ,ਅਮਨ ਆਹੂਜਾ: ਅੱਜ਼ ਪੰਜਾਬ ਪੁਲਸ ਦੇ ਮੁਲਾਜਮਾਂ ਸਮੇਤ ਸਿਹਤ ਵਿਭਾਗ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਹਿਰ ਦੇ ਲੋਕਾਂ ਨੇ ਆਪਣੀ ਛਾਤੀ ਤੇ ਮੈਂ ਹਰਜੀਤ ਸਿੰਘ ਹਾਂ ਦੀ ਨਾਮ ਪਲੇਟ ਲਾ ਕੇ ਉਸ ਜਾਬਾਜ਼ ਯੋਧੇ ਦੀ ਹੋਸਲਾ ਅਫਜਾਈ ਕੀਤੀ ਹੈ ਜਿਸ ਨੇ ਇਸ ਕਰੋਨਾ ਮਹਾਮਾਰੀ ਦੇ ਖਿਲਾਫ ਸ਼ੁਰੂ ਕੀਤੀ ਜੰਗ ਦੋਰਾਨ ਆਪਣਾ ਹੱਥ ਕਟਵਾ ਲਿਆ ਸੀ. ਅੱਜ ਸਥਾਨਕ ਸ਼ਹਿਰ ਦੀ ਆਈ ਟੀ ਆਈ ਵਿੱਚ ਬਣੇ ਇਕਾਤਵਾਸ ਦੇ ਬਾਹਰ ਕਰੋਨਾ ਸੈਪਲ ਲੈਣ ਲਈ ਪਹੁੰਚੇ ਡਾ. ਰਣਜੀਤ ਸਿੰਘ ਸਰ੍ਹਾ ਦੀ ਅਗਵਾਈ ਹੇਠ ਡਾਕਟਰਾ ਟੀਮ ਅਤੇ ਪੇੈਰਾ ਮੈਡੀਕਲ ਸਟਾਫ ਵੱਲੋਂ ਵੀ ਪਰਾਉਡ ਟੂ ਹਰਜੀਤ ਸਿੰਘ ਦੇ ਬੈਨਰਾਂ ਨਾਲ ਹੋਸਲਾ ਅਫਜਾਈ ਕੀਤੀ ਗਈ. ਇਸ ਮੌਕੇ ਤੇ ਬੋਲਦਿਆਂ ਡਾ. ਸਰਾ ਨੇ ਕਿਹਾ ਕਿ ਇਸ ਕਰੋਨਾ ਬਿਮਾਰੀ ਦੀ ਜੰਗ ਦੌਰਾਨ ਪੰਜਾਬ ਪੁਲਿਸ, ਸਿਹਤ ਵਿਭਾਗ, ਸਫਾਈ ਕਰਮਚਾਰੀ ਅਤੇ ਮੀਡੀਆਂ ਦੇ ਲੋਕਾਂ ਨੇ ਹਿੱਸਾ ਲਿਆ ਹੈ ਉੱਥੇ ਮਾਨਸਾ ਦੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਵੱਲੋੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਘਰਾਂ ਵਿੱਚ ਬੈਠੇ ਲੋਕਾਂ ਦੇ ਵਿਸ਼ੇਸ਼ ਮਹੱਤਵ ਦਿਨ, ਸਾਲਗਿਰਾ, ਜਨਮ ਦਿਨ ਦੇ ਮੌਕੇ ਤੇ ਕੇਕ ਕੱਟ ਕਿ ਇਸ ਜੰਗ ਨੂੰ ਲੜਨ ਵਾਲੇ ਲੋਕਾਂ ਨੂੰ ਹੱਲਾ ਸ਼ੇਰੀ ਦਿੱਤੀ ਉੰਥੇ ਘਰਾਂ ਵਿੱਚ ਬੰਦ ਸਿੱਖਿਆ ਤੋਂ ਵਾਝੇ ਸਕੂਲੀ ਬੱਚਿਆ ਲਈ ਘਰਾਂ ਵਿੱਚ ਕਿਤਾਬਾਂ ਦਾ ਪ੍ਰਬੰਧ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਹੈ ਜ਼ੋ ਇੱਕ ਸਲਾਘਾਯੋਗ ਕਦਮ ਹੈ. ਉਨ੍ਹਾਂ ਕਿਹਾ ਕਿ ਕੋਈ ਅਜੀਹਾ ਸਮਾਂ ਸੀ ਜਦੋਂ ਲੋਕ ਪੁਲਿਸ ਤੋਂ ਡਰਦੇ ਸਨ ਪਰ ਅੱਜ ਲੋਕ ਪੁਲਿਸ ਦੇ ਸਹਿਯੋਗੀ ਅਤੇ ਸਾਥੀ ਬਣ ਕੇ ਇਸ ਜੰਗ ਵਿੱਚ ਮੋਢੇ ਨਾਲ ਮੌਢਾ ਜ਼ੋੜ ਕੇ ਅੱਗੇ ਵੱਧ ਰਹੇ ਹਨ. ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਸ ਜੰਗ ਨੂੰ ਫਤਿਹ ਕਰ ਕੇ ਮਾਨਸਾ ਜਿਲ੍ਹੇ ਨੂੰ ਕਰੋਨਾ ਮੁਕਤ ਕਰਾਗੇ. ਇਸ ਮੌਕੇ ਤੇ ਬੋਲਦਿਆਂ ਡੀ ਐਸ ਪੀ ਜ਼ਸਪਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਜੰਗ ਜਿੱਤਣ ਵਾਲੇ ਘਰਾਂ ਦੀ ਵਾਪਸੀ ਕਰ ਚੁੱਕੇ ਮੁਹੰਮਦ ਰਫੀਕ, ਮੁਹੰਮਦ ਤਾਲਿਬ, ਬੇਗਮ ਆਇਸ਼ਾ ਜਿਉਦੀ ਜਾਗਦੀ ਮਿਸਾਲ ਹੈ ਕਿ ਖੁਸ਼ੀ ਗਵਾਰ ਮਾਹੌਲ ਵਿੱਚ ਖੋਫ ਅਤੇ ਡਰ ਨੂੰ ਧੱਕਾ ਮਾਰਦਿਆਂ ਹਿੰਮਤ ਅਤੇ ਹੋਸਲੇ ਨਾਲ ਜੰਗ ਨੂੰ ਜਿੱਤਿਆ ਹੈ. ਇਸ ਮੌਕੇ ਤੇ ਐਸ ਐਮ ਓ ਡਾ. ਗੁਰਚੇਤਨ ਪ੍ਰਕਾਸ਼, ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ.

Leave a Reply

Your email address will not be published. Required fields are marked *