ਪੁਲਸ ਨਾਲ ਅੱਖ ਮਿਚੋਲੀ ਖੇਡਣ ਵਾਲਿਆਂ ਲੋਕਾਂ ਖਿਲਾਫ਼ ਕੇਸ ਹੋਣਗੇ ਦਰਜ-ਐਸ ਐਚ ਓ ਸਿਟੀ

ਇੰਸਪੈਕਟਰ ਗੁਰਦੀਪ ਸਿੰਘ ਦੀ ਫਾਇਲ ਫੋਟੋ.

ਬੁਢਲਾਡਾ 27, ਅਪ੍ਰੈਲ(ਅਮਨ ਆਹੂਜਾ): ਕਰਫਿਊ ਲੱਗੇ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਦੁਕਾਨਦਾਰਾਂ ਵੱਲੋਂ ਪੁਲਸ ਦੀਆਂ ਅੱਖਾਂ ਚ ਘੱਟਾ ਪਾ ਕੇ ਸਮਾਨ ਵੇਚੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਪੁਲਸ ਨੇ ਅਜਿਹੇ ਦੁਕਾਨਦਾਰਾਂ ਨੂੰ ਕਾਬੂ ਕਰਕੇ ਉਨਾਂ ਤੇ ਕੇਸ ਦਰਜ਼ ਕਰਨ ਲਈ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ. ਕਰੋਨਾ ਦੇ ਖਤਰੇ ਦੇ ਬਾਵਜੂਦ ਜਰੂਰੀ ਸੇਵਾਵਾਂ ਚੋ ਲੱਗੇ ਦੁਕਾਨਦਾਰਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਲੋਕ ਚੋਰੀ^ਛਿਪੇ ਦੁਕਾਨਾਂ ਖੋਲ ਰਹੇ ਸਨ, ਜ਼ਿਨ੍ਹਾਂ ਨੂੰ ਕਰਫਿਊ ਵਿੱਚ ਦੁਕਾਨਾਂ ਖੋਲ੍ਹਨ ਦੀ ਇਜਾਜ਼ਤ ਹੀ ਨਹੀਂ ਹੈ ਅਤੇ ਉਹ ਲਾਲਚ ਵੱਸ ਬੀਮਾਰੀ ਨੂੰ ਸੱਦਾ ਦਿੰਦੇ ਹੋਏ ਪੂਰੇ ਸਮਾਜ ਲਈ ਖਤਰਾ ਖੜਾ ਕਰਨ ਚ ਲੱਗੇ ਹੋਏ ਹਨ. ਸਥਾਨਕ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਅੱਜ ਸ਼ਹਿਰ ਦੇ ਅਜਿਹੇ ਸਾਰੇ ਹੀ ਦੁਕਾਨਦਾਰਾਂ ਨੂੰ ਕਾਬੂ ਕਰਨ ਲਈ ਖੁੱਦ ਬਾਜ਼ਾਰ ਦੀ ਚੈਕਿੰਗ ਕਰਦੇ ਹੋਏ ਚਿਤਵਾਨੀ ਜਾਰੀ ਕੀਤੀ, ਕਿ ਕੋਈ ਵੀ ਦੁਕਾਨਦਾਰ ਪੁਲਸ ਦੇ ਕਾਬੂ ਆ ਗਿਆ ਤਾਂ ਉਸ ਤੇ ਸਖ਼ਤ ਕਾਰਵਾਈ ਹੋਵੇਗੀ ਅਤੇ ਕਿਸੇ ਵੀ ਹਾਲਤ ਵਿੱਚ ਉਸ ਨੂੰ ਛੱਡਿਆ ਨਹੀਂ ਜਾਵੇਗਾ. ਉਨਾਂ ਗਸ਼ਤ ਕਰ ਰਹੀਆਂ ਸਾਰੀਆਂ ਪੁਲਸ ਪਾਰਟੀਆਂ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਪੁਲਸ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਦੇਰ ਸਵੇਰ ਦੁਕਾਨਾਂ ਖੋਲ ਕੇ ਸਾਮਾਨ ਵੇਚਣ ਵਾਲੇ ਲੋਕਾਂ ਤੇ ਨਿਗਰਾਨੀ ਰੱਖਦੇ ਹੋਏ ਉਨਾਂ ਨੂੰ ਗਿ੍ਰਫਤਾਰ ਕੀਤਾ ਜਾਵੇ. ਥਾਣਾ ਮੁੱਖੀ ਨੇ ਸ਼ਹਿਰ ਦੇ ਕੁਝ ਮਨਿਆਰੀ ਦੀਆਂ ਦੁਕਾਨਾਂ, ਕੱਪੜਾ ਵੇਚਣ ਵਾਲੇ, ਹਾਰਡਵੇਅਰ ਦੀਆਂ ਦੁਕਾਨਾਂ ਸਮੇਤ ਕਈ ਹੋਰ ਅਜਿਹੇ ਦੁਕਾਨਦਾਰਾਂ ਵੱਲੋਂ ਤੜਕੇ ਸਵੇਰੇ ਅਤੇ ਰਾਤ ਦੇ ਹਨੇਰੇ ਵਿੱਚ ਦੁਕਾਨਾਂ ਦੇ ਸ਼ਟਰ ਹੇਠਾ ਸੁੱਟ ਕੇ ਅੰਦਰ ਗਾਹਕਾਂ ਨੂੰ ਸਾਮਾਨ ਵੇਚੇ ਜਾਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਤੋਂ ਚੈਕਿੰਗ ਸ਼ੁਰੂ ਕਰ ਦਿੱਤੀ ਹੈ. ਇਸ ਦੌਰਾਨ ਪੁਲਸ ਕਰਮਚਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ, ਕਿ ਉਹ ਗਸ਼ਤ ਕਰਦੇ ਹੋਏ ਅਜਿਹੀਆਂ ਦੁਕਾਨਾਂ ਦੇ ਸ਼ਟਰਾਂ ਨੂੰ ਚੈੱਕ ਕਰਨ ਤਾਕਿ ਪੁਲਸ ਨੂੰ ਧੋਖਾ ਦੇ ਰਹੇ ਅਜਿਹੇ ਦੁਕਾਨਦਾਰਾਂ ਨੂੰ ਰੰਗੇ ਹੱਥੀ ਫੜਿਆ ਜਾ ਸਕੇ. ਇਸ ਮੌਕੇ ਐੱਸ.ਐੱਚ.ਓ. ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਸ ਦੀ ਵਾਰ ਵਾਰ ਚਿਤਵਾਨੀ ਦੇ ਬਾਵਜੂਦ ਕਈ ਲੋਕ ਚੋਰੀ ਛਿੱਪੇ ਦੁਕਾਨਾਂ ਖੋਲਨ ਤੋਂ ਹੱਟ ਨਹੀਂ ਰਹੇ ਅਤੇ ਹੁਣ ਇਨਾਂ ਨੂੰ ਕਾਬੂ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ. ਉਨ੍ਹਾਂ ਕਿਹਾ ਕਿ ਕਰਫਿਊ ਪਾਸ ਦੀ ਆੜ ਵਿੱਚ ਬੇਫਾਲਤੂ ਘੁੰਮ ਰਹੇ ਵਾਹਨਾਂ ਅਤੇ ਲੋਕਾਂ ਤੇ ਵੀ ਸ਼ਿਕਜਾ ਕੱਸਿਆ ਜਾ ਰਿਹਾ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਵੀ ਕਾਬੂ ਕਰਕੇ ਉਨਾਂ ਦੇ ਕਰਫਿਊ ਪਾਸ ਕੈਂਸਲ ਕਰਨ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ.

Leave a Reply

Your email address will not be published. Required fields are marked *