ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਮੁਫ਼ਤ ਮਾਸਕ ਵੰਡੇ

0

ਨਸੀਬ ਸਿੰਘ ਦੇ ਸਿਰੋਪਾਓ ਪਾਕੇ ਸਨਮਾਨਿਤ ਕਰਦੇ ਹੋਏ ਕਾਰਜ ਸਾਧਕ ਅਫ਼ਸਰ ਵੀ ਕੇ ਜੈਨ।

ਪੰਜਾਬ ਅਪ ਨਿਊਜ਼ ਬਿਉਰੋ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਮਾਜ ਸੇਵੀਆਂ ਵੱਲੋਂ ਮਾਨਵਤਾ ਭਲਾਈ ਦੇ ਕੰਮਾਂ ‘ਚ ਸਰਗਰਮੀ ਨਾਲ ਭਾਗ ਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਅੱਜ ਨੇੜਲੇ ਪਿੰਡ ਗੋਸਲਾਂ ਦੇ ਵਸਨੀਕ ਸਮਾਜ ਸੇਵੀ ਨਸੀਬ ਸਿੰਘ ਨੇ ਹੱਥੀ ਤਿਆਰ ਕੀਤੇ ਮਾਸਕ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਵੰਡੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਨਸੀਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਘਰ ਵਿੱਚ ਹੀ 150 ਮਾਸਕ ਤਿਆਰ ਕੀਤੇ ਸਨ ਜੋ ਅੱਜ ਉਨ੍ਹਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੀ ਕੇ ਜੈਨ ਨੂੰ ਸੌਂਪੇ ਹਨ। ਕਾਰਜ ਸਾਧਕ ਅਫਸਰ ਵੀ ਕੇ ਜੈਨ ਨੇ ਨਸੀਬ ਸਿੰਘ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸ ਨੇਕ ਕਾਰਜ ਬਦਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਠਾਕੁਰ,ਸ਼ੇਰ ਸਿੰਘ, ਸੋਨੂੰ ਬਠਲਾ, ਦਰਸ਼ਨ ਸਿੰਘ,ਰੇਨੂੰ ਬਾਲਾ ਸਮੇਤ ਸਫਾਈ ਕਰਮਚਾਰੀ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed