ਯੁਵਕ ਸੇਵਾਵਾਂ ਕਲੱਬ ਦੇ ਮੈਬਰਾਂ ਨੇ ਕਰੋਨਾ ਪੀੜਤਾਂ ਲਈ ਖੂਨਦਾਨ ਕੀਤਾ

ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨ ਖੂਨ ਦਾਨ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਓਰੋ : ਪੰਜਾਬੀਆਂ ਅੱਗੇ ਬੇਸ਼ਕ ਮੁਸੀਬਤਾਂ ਦਾ ਪਹਾੜ ਹੋਵੇ ਪਰ ਆਪਣੇ ਬੁਲੰਦ ਹੌਸਲਿਆਂ ਸਦਕਾ ਹਰ ਮੁਸੀਬਤ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੰਦੇ ਨੇ । ਭਾਵੇਂ ਕੋਰੋਨਾ ਨਾਮਕ ਵਾਇਰਸ ਨੇ ਆਮ ਲੋਕਾਂ ਨੂੰ ਭੈ ਭੀਤ ਕੀਤਾ ਹੋਇਆ ਪਰ ਇਸ ਤੋਂ ਬੇ ਪਰਵਾਹ ਇਹ ਪੰਜਾਬੀ ਨੌਜਵਾਨ ਆਪਣਿਆਂ ਦਾ ਦੁੱਖ ਵੰਡਾਉਣ ਲਈ ਤੱਤਪਰ ਰਹਿੰਦੇ ਹਨ। ਨੇੜਲੇ ਪਿੰਡ ਖ਼ੈਰ ਪੁਰ ਦੇ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਕਰਫਿਊ ਲਗਾ ਹੋਣ ਕਾਰਨ ਪੀ ਜੀ ਆਈ ਚੰਡੀਗੜ੍ਹ ਵਿਖੇ ਖੂਨ ਦਾਨੀਆਂ ਦੀ ਆਮਦ ਘੱਟ ਹੋਣ ਤੇ ਖੂਨ ਦੀ ਘਾਟ ਕਾਰਨ ਕੋਰੋਨਾ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਦੇ ਇਲਾਜ਼ ਵਿਚ ਦਿੱਕਤ ਆ ਰਹੀ ਹੈ ਤਾਂ ਕਲੱਬ ਦੇ ਸੱਤ ਮੈਬਰਾਂ ਬਿਕਰਮ ਜੀਤ ਸਿੰਘ ਪ੍ਰਧਾਨ, ਨਵਪ੍ਰੀਤ ਸਿੰਘ ਜੋਨੀ ਸਰਪ੍ਰਸਤ, ਜੀਤ ਖ਼ੈਰ ਪੁਰ ਸਮੇਤ ਹੋਰ ਨੌਜਵਾਨਾਂ ਨੇ ਪੀ ਜੀ ਆਈ ਚੰਡੀਗੜ੍ਹ ਪਹੁੰਚਕੇ ਖੂਨ ਦਾਨ ਕੀਤਾ ਜਿਸ ਦੀ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ। ਪੀ ਜੀ ਆਈ ਤੋਂ ਡਾ: ਸ਼ੌਕਤ ਅਲੀ ਤੇ ਬਲੱਡ ਟ੍ਰਾਂਸਫ਼ਿਊਜਨ ਵਿਭਾਗ ਦੇ ਸਟਾਫ ਨੇ ਇਨ੍ਹਾਂ ਖੂਨ ਦਾਨੀ ਨੌਜਵਾਨਾਂ ਦਾ ਧੰਨਵਾਦ ਕੀਤਾ।