ਲੋੜਵੰਦਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੋਲਿ੍ਹਆ ਗੁਰੂ ਦੀ ਗੋਲਕ ਦਾ ਮੂੰਹ

ਪੰਜਾਬ ਅਪ ਨਿਊਜ਼ ਬਿਓਰੋ: ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ਤੇ ਸਥਿਤ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਕਾਰਨ ਬੇਬਸ ਹੋਏ ਗਰੀਬ ਤੇ ਲੋੜਵੰਦ ਲੋਕਾਂ ਦੀ ਭੁੱਖ ਮਿਟਾਉਣ ਲਈ ਗੁਰੂ ਦੀ ਗੋਲਕ ਦਾ ਮੂੰਹ ਖੋਲ ਦਿੱਤਾ ਹੈ। ਨਗਰ ਕੋਸਲ ਦਫ਼ਤਰ ਵਿਖੇ ਬਣਾਏ ਗਏ ਰੈਣ ਬਸੇਰਾ ਵਿਖੇ ਲਾਕ ਡਾਉਨ ਤੇ ਕਰਫਿਊ ਦੌਰਾਨ ਠਹਿਰੇ ਬੇ ਸਹਾਰਿਆਂ ਤੇ ਲੋੜਵੰਦ ਲੋਕਾਂ ਨੂੰ ਲਗਾਤਾਰ ਤਿੰਨ ਟਾਇਮ ਸਵੇਰੇ ਦੁਪਹਿਰ ਰਾਤ ਨੂੰ ਰੋਜ਼ਾਨਾ ਗੁਰੂਦੁਆਰਾ ਸਾਹਿਬ ਵੱਲੋਂ ਲੰਗਰ ਭੇਜਿਆ ਜਾ ਰਿਹਾ ਹੈ। ਪ੍ਰਿੰਸੀਪਲ ਸਵਰਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਜਰੂਰਤ ਹੋਵੇਗੀ ਇਹ ਸੇਵਾ ਨਿਰੰਤਰ ਚਲਦੀ ਰਹੇਗੀ। ਇਸ ਮੌਕੇ ਭਾਈ ਸੁਰਿੰਦਰ ਸਿੰਘ ਖਾਲਸਾ , ਭਾਈ ਮਲਾਗਰ ਸਿੰਘ , ਭਾਈ ਪਰਮਜੀਤ ਸਿੰਘ ਸਿੰਘ ਪੱਪੀ ਆਦਿ ਪਤਵੰਤੇ ਹਾਜਰ ਸਨ।