ਗੁਰੂ ਨਾਨਕ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਨਲਾਈਨ ਕੋਰਸ ਸ਼ੁਰੂ

ਫੋਟੋ: ਕਾਲਜ ਪਿ੍ਰੰਸੀਪਲ ਡਾ. ਕੁਲਦੀਪ ਸਿੰਘ ਬੱਲ ਕਾਲਜ ਦੇ ਅਧਿਆਪਕਾਂ ਨਾਲ ਆਨਲਾਈਨ ਮੀਟਿੰਗ ਕਰਦੇ ਹੋਏ.

ਬੁਢਲਾਡਾ, 28 ਅਪ੍ਰੈਲ (ਅਮਨ ਆਹੂਜਾ)^ ਸਥਾਨਕ ਗੁਰੂ ਨਾਨਕ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਨਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ਰੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਦੇ ਸਮੂਹ ਵਿਭਾਗ ਦੁਆਰਾ ਪਹਿਲਾਂ ਹੀ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਨਾਲ^ਨਾਲ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਵੀ ਆਨਲਾਈਨ ਕੋਰਸ ਵੱਖ^ਵੱਖ ਵਿਸ਼ਿਆਂ ਤੇ ਕਰਵਾਏ ਜਾ ਰਹੇ ਹਨ. ਜਿਸ ਵਿੱਚ ਕਮਿਉਨੀਕੇਸ਼ਨ ਸਕਿੱਲ ਅਤੇ ਸ਼ਖਸੀਅਤ ਵਿਕਾਸ ਦਾ ਜਨਰਲ ਕੋਰਸ ਵੀ ਸ਼ਾਮਿਲ ਹੈ. ਇਹ ਕੋਰਸ ਕਿਸੇ ਵੀ ਵਰਗ ਦਾ ਵਿਅਕਤੀ, ਸਕੂਲ ਅਤੇ ਕਾਲਜ ਦੇ ਵਿਦਿਆਰਥੀ ਘਰ ਬੈਠੇ ਜੁਆਇਨ ਕਰ ਸਕਦਾ ਹੈ. ਇਨ੍ਹਾਂ ਕੋਰਸਾਂ ਦੀ ਕੋਈ ਫੀਸ ਨਹੀਂ ਹੈ ਅਤੇ ਕੋਰਸ ਕਰਨ ਦੇ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ. ਕੰਪਿਊਟਰ ਵਿਭਾਗ ਦੇ ਮੁਖੀ ਰੇਖਾ ਕਾਲੜਾ ਨੇ ਦਸਿਆ ਕਿ ਇਹ ਕੋਰਸ ਆਨਲਾਇਨ ਕਰਵਾਉਣ ਲਈ ਗੂਗਲ ਕਲਾਸ ਰੂਮ ਦੀ ਵਰਤੋਂ ਕੀਤੀ ਜਾ ਰਹੀ ਹੈ. ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਰੋਜ਼ ਕੋਰਸ ਸਬੰਧੀ ਅਧਿਐਨ ਸਮਗਰੀ, ਵੀਡੀਓ ਆਡੀਓ ਲੈਕਚਰ ਭੇਜੇ ਜਾਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਅਸਾਈਨਮੈਂਟ ਦਿੱਤੀ ਜਾਵੇਗੀ ਤਾਂ ਕਿ ਵਿਦਿਆਰਥੀ ਲੈਕਚਰ ਸੁਣਨ ਤੋਂ ਬਾਅਦ ਅਸਾਈਨਮੈਂਟ ਦਾ ਹੱਲ ਕਰਨ ਸਕਣਗੇ. ਇਹ ਕੋਰਸ ਦੇ ਖਤਮ ਹੋਣ ਉਪਰੰਤ ਉਨ੍ਹਾਂ ਵਿਦਿਆਰਥੀਆਂ ਦਾ ਆਨਲਾਈਨ ਇਮਤਿਹਾਨ ਲਿਆ ਜਾਏਗਾ. ਇਨ੍ਹਾਂ ਕੋਰਸਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਨਫਾਰਮੇਸ਼ਨ ਟੈਕਨਾਲੋਜੀ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਹੈ. ਉਨ੍ਹਾ ਕਿਹਾ ਕਿ ਇਸ ਵਿੱਚ ਪਾਈਥਨ, ਪੀ.ਐੱਚ.ਪੀ., ਏ.ਐਸ.ਪੀ., ਜਾਵਾ, ਕੰਪਿਊਟਰ ਗ੍ਰਾਫਿਕਸ, ਆਰਟੀਫਿਸ਼ਿਅਲ ਇੰਟੈਲੀਜੇਂਨਸੀ ਆਦਿ ਆਧੁਨਿਕ ਕੋਰਸ ਕਰਵਾਏ ਜਾ ਰਹੇ ਹਨ. ਵਿਭਾਗ ਦੇ ਸੀਨੀਅਰ ਪ੍ਰੋਫੈਸਰ ਨਰਿੰਦਰ ਸਿੰਘ ਜੋ ਇਨ੍ਹਾਂ ਕੋਰਸ ਦਾ ਕੋਆਰਡੀਨੇਟਰ ਵਜੋਂ ਸੰਚਾਲਨ ਕਰ ਰਹੇ ਹਨ ਉਨ੍ਹਾਂ ਨੇ ਦੱਸਿਆਂ ਕਿ ਸਾਰੇ ਕੋਰਸਾ ਨੂੰ ਕਰਵਾਉਣ ਲਈ ਸੋਖਾ ਪਲੇਟਫਾਰਮ ਵਰਤੋਂ ਵਿੱਚ ਲਿਆਂਦਾ ਹੈ ਜਿਸ ਨੂੰ ਵਿਦਿਆਰਥੀ ਬਹੁਤ ਆਸਾਨੀ ਨਾਲ ਮੋਬਾਇਲ ਤੋਂ ਹੀ ਕਰ ਸਕਣਗੇ. ਉਨ੍ਹਾਂ ਦੱਸਿਆਂ ਕਿ ਇਸ ਬਾਰੇ ਸੰਪੂਰਨ ਜਾਣਕਾਰੀ ਕਾਲਜ ਦੀ ਵੈੱਬਸਾਈਟ ਤੇ ਉਪਲੱਬਧ ਹੈ ਜੋ ਵੀ ਵਿਦਿਆਰਥੀ ਇਹ ਕੋਰਸ ਕਰਨਾ ਚਾਹੁੰਦੇ ਹਨ ਉਹ ਕਾਲਜ ਦੀ ਵੈਬ ਸਾਇਟ ਤੇ ਨਿਊਜ਼ ਸੈਕਸ਼ਨ ਵਿੱਚ ਜਾ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਇਨ੍ਹਾਂ ਕੋਰਸਾਂ ਨਾਲ ਜੁੜ ਸਕਦੇ ਹਨ.

 

Leave a Reply

Your email address will not be published. Required fields are marked *