ਬੁਢਲਾਡਾ ਸ਼ਹਿਰ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਵਾਰਡ ਨੰਬਰ 2 ਨਾਲ ਸੰਬੰਧਤ ਔਰਤ ਨੇ ਜਿੱਤੀ ਕਰੋਨਾ ਜੰਗ,13 ਵਿੱਚੋਂ ਕੁੱਲ 4 ਹੋਏ ਨੈਗਟਿਵ

ਬੁਢਲਾਡਾ 28, ਅਪ੍ਰੈਲ(ਅਮਨ ਆਹੂਜਾ): ਕਰੋਨਾ ਵਾਇਰਸ ਦੀ ਜੰਗ ਜਿੱਤਣ ਵਾਲੀ ਦੂਜੀ ਮਹਿਲਾ ਜੱਸੀ ਬੇਗਮ(25) ਜ਼ੋ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਦਾ ਕਰੋਨਾ ਟੈਸਟ ਨੈਗਟਿਵ ਆ ਗਿਆ ਹੈ. ਦੂਸਰੇ ਪਾਸੇ ਕਰੋਨਾ ਪਾਜਟਿਵਾਂ ਦੇ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਬੁਢਲਾਡਾ ਸਬ ਡਵੀਜਨ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਤ ਵਿੱਚ ਕਰਫਿਊ ਪਾਸਾਂ ਵਾਲੇ ਵੀ ਕੱਲ੍ਹ ਲਏ 45 ਲੋਕਾਂ ਦੇ ਟੈਸਟ ਵੀ ਨੈਗਟਿਵ ਪਾਏ ਗਏ. ਵਰਣਨਯੋਗ ਹੈ ਕਿ ਕੁੱਲ 13 ਕਰੋਨਾ ਪਾਜਟਿਵ ਮਰੀਜਾਂ ਵਿੱਚੋਂ ਇਸ ਤੋਂ ਪਹਿਲਾ ਤਿੰਨ ਮੁਹੰਮਦ ਤਾਲਿਬ, ਮੁਹੰਮਦ ਰਫੀਕ ਅਤੇ ਆਇਸ਼ਾ ਨੈਗਟਿਵ ਆ ਚੁੱਕੇ ਹਨ.