ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਹਰਨੇਕ ਸਿੰਘ

ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ
ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੂਰੇ ਭਾਰਤ ਲਾਕਡਾਉਨ ਹੈ , ਉੱਥੇ ਨਾਲ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਉੱਪਰ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ । ਇਸ ਕਰਫਿਊ ਨੂੰ ਕਾਮਯਾਬ ਕਰਨ ਲਈ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੰਜਾਬ ਪੁਲਿਸ ਦਿਨ ਰਾਤ ਇੱਕ ਕਰਕੇ ਆਪਣੇ ਪਰਿਵਾਰਾਂ ਨੂੰ ਘਰਾਂ ਵਿੱਚ ਇਕੱਲਿਆਂ ਛੱਡ ਕੇ ਡਿਊਟੀ ਕਰ ਰਹੀ ਹੈ । ਜੇਕਰ ਲੋਕ ਸਮਝਦਾਰੀ ਤੋ ਕੰਮ ਲੈਕੇ ਕਰਫਿਊ ਦੀ ਸਹੀ ਤਰ੍ਹਾਂ ਪਾਲਣਾ ਕਰ ਲੈਣ ਤਾਂ ਪੰਜਾਬ ਪੁਲਿਸ ਨੂੰ ਵੀ ਵਾਰ-ਵਾਰ ਚਿਤਾਵਨੀਆਂ ਨਾ ਦੇਣੀਆਂ ਪੈਣ ਕਿਉਕਿ ਪੰਜਾਬ ਪੁਲਿਸ ਵੱਲੋਂ ਜਦੋ ਰਾਉੂਡ ਮਾਰਿਆ ਜਾਦਾਂ ਹੈ ਤਾਂ ਲੋਕ ਘਰਾਂ ਵਿੱਚ ਵੜ ਜਾਂਦੇ ਹਨ ,ਅਤੇ ਪੁਲਿਸ ਦੇ ਜਾਣ ਤੋ ਬਾਅਦ ਫਿਰ ਘਰਾਂ ਵਿਚੋਂ ਬਾਹਰ ਆ ਜਾਂਦੇ ਹਨ । ਇਸ ਦੇ ਮੱਦੇਨਜ਼ਰ ਰਾਮਾਂ ਥਾਣੇ ਦੇ ਅੈਸ,ਅੈਚ ,ਓ,ਸਰਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਚਿਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਨਵੀਆਂ ਹਦਾਇਤਾਂ ਜਾਰੀ ਨਹੀਂ ਹੁੰਦੀਆਂ ਉਨ੍ਹਾਂ ਚਿਰ ਘਰਾਂ ਵਿੱਚ ਬੰਦ ਰਹਿ ਕੇ ਸਰਕਾਰ ਅਤੇ ਪੁਲਿਸ ਦਾ ਸਾਥ ਦੇਵੋ ਅਤੇ ਫਿਰ ਵੀ ਜੇਕਰ ਕੋਈ ਕਰਫਿਊ ਦੀ ਉਲੰਘਣਾ ਕਰਦਾ ਪੁਲਿਸ ਦੀ ਨਜ਼ਰੀ ਪੈ ਗਿਆ ਤਾਂ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ ।