ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਬਣੇ ਲੋਕਾਂ ਦੇ ਦਿਲਾਂ ਦੀ ਧੜਕਣ : ਐਡਵੋਕੇਟ ਭੰਗੂ

एडवोकेट सवीतोज़ सिंह भंगू पत्रकारों के साथ बात करते हुए।
ਪੰਜਾਬ ਅਪ ਨਿਊਜ਼ ਬਿਉਰੋ : ਪਾਣੀ ਤੇ ਤੈਰਨ ਨਾਲ ਹਰ ਕੋਈ ਤੈਰਾਕ ਨਹੀਂ ਬਣ ਜਾਂਦਾ ਕਿਉਕਿ ਪਾਣੀ ਦੇ ਵਹਾਅ ਨਾਲ ਤਾਂ ਹਰ ਕੋਈ ਤੈਰ ਸਕਦਾ ਪਰ ਅਸਲੀ ਤੈਰਾਕ ਤਾਂ ਉਸੇ ਨੂੰ ਕਹਿੰਦੇ ਨੇ ਜੋ ਪਾਣੀ ਦੇ ਵਹਾਅ ਦੇ ਉਲਟ ਵੀ ਤੈਰਨ ਵਿੱਚ ਮਹਾਰਤ ਰੱਖਦਾ ਹੋਵੇ। ਇਸੇ ਤਰ੍ਹਾਂ ਹੀ ਭਾਵੇਂ ਕੋਈ ਵੀ ਅਧਿਕਾਰੀ ਹੋਵੇ ਉਸਦੀ ਕਾਬਲੀਅਤ ਦਾ ਮੁਲਾਂਕਣ ਸੰਕਟ ਦੇ ਸਮੇਂ ਵਿੱਚ ਹੀ ਹੁੰਦਾ ਕਿ ਉਹ ਉਸ ਸਮੇਂ ਕਿਹੋ ਜਿਹੇ ਫੈਸਲੇ ਲੈਂਦਾ ਹੈ। ਇਸ ਸਮੇਂ ਸਾਰੀ ਦੁਨੀਆਂ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਤੇ ਕਰਫਿਊ ਵਰਗੀਆਂ ਸਥਿਤੀਆਂ ਵਿੱਚੋ ਗੁਜ਼ਰ ਰਹੀ ਹੈ। ਜੇਕਰ ਇਲਾਕੇ ਨੂੰ ਕਾਬਿਲ ਅਫ਼ਸਰ ਜੋ ਦੂਰਅੰਦੇਸ਼ ਤੇ ਸਮੇਂ ਦੀ ਨਜ਼ਾਕਤ ਨੂੰ ਭਾਂਪਦੇ ਹੋਏ ਤੁਰੰਤ ਉਚਿਤ ਫੈਸਲਾ ਲੈਣ ਦੇ ਕਾਬਿਲ ਮਿਲ ਜਾਣ ਤਾਂ ਕੌਣ ਕਹਿੰਦਾ ਉਥੇ ਲਾਅ ਐਂਡ ਆਰਡਰ ਲਾਗੂ ਕਰਵਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ। ਪਰ ਖਰੜ ਸਬ ਡਿਵੀਜ਼ਨ ਦੀ ਇਹ ਖੁਸ਼ਕਿਸਮਤੀ ਹੈ ਕਿ ਇਥੇ ਐਨੇ ਕਾਬਿਲ ਪ੍ਰਸ਼ਾਸ਼ਨਿਕ ਅਧਿਕਾਰੀ ਮਿਲੇ ਹਨ ਜੋਕਿ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਕਾਰਨ ਆਮ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਸਵੀਤੋਜ ਸਿੰਘ ਭੰਗੂ ਨੇ ਕਿਹਾ ਕਿ ਭਾਵੇਂ ਐਸ ਡੀ ਐਮ ਖਰੜ ਹਿਮਾਂਸ਼ੂ ਜੈਨ, ਦੋਨੋਂ ਥਾਣਾ ਮੁਖੀ ਬਲਜੀਤ ਸਿੰਘ ਵਿਰਕ ਤੇ ਜਸਕਾਰ ਸਿੰਘ ਜਾਂ ਕਾਰਜ ਸਾਧਕ ਅਫਸਰ ਵੀ ਕੇ ਜੈਨ ਹੋਣ ਇਨ੍ਹਾਂ ਅਫਸਰਾਂ ਦੀ ਕਾਬਲੀਅਤ ਅਤੇ ਦਿਨ ਰਾਤ ਕੀਤੀ ਮਿਹਨਤ ਸਦਕਾ ਸ਼ਹਿਰ ਅਤੇ ਇਲਾਕੇ ਵਿੱਚ ਕਰਫਿਊ ਜਾਰੀ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਇਨ੍ਹਾਂ ਵਲੋਂ ਇਕ ਫੋਨ ਕਾਲ ਤੇ ਲੋੜਵੰਦ ਨੂੰ ਰਾਸ਼ਨ ਤੇ ਹੋਰ ਜਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ ਹੋਰ ਤਾਂ ਹੋਰ ਸ਼ਹਿਰ ਵਿੱਚ ਘੁੰਮ ਰਹੀਆਂ ਗਊਆਂ ਲਈ ਵੀ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਐਡਵੋਕੇਟ ਭੰਗੂ ਨੇ ਇਸ ਇਲਾਕੇ ਨੂੰ ਇਹੋ ਜਿਹੇ ਹੋਣਹਾਰ ਅਫ਼ਸਰ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਲੰਬੇ ਸਮੇਂ ਦੀ ਉਡੀਕ ਪਿੱਛੋਂ ਮਿਲੇ ਇਹੋ ਜਿਹੇ ਕਾਬਿਲ ਅਫਸਰਾਂ ਦੀ ਟੀਮ ਦੀ ਨੀਅਤ ਵਿੱਚੋ ਕੁਝ ਕਰ ਗੁਜਰਨ ਦੀ ਚਾਹਤ ਸਾਫ਼ ਝਲਕਦੀ ਹੈ ਯਕੀਨਨ ਇਨ੍ਹਾਂ ਨੂੰ ਕੋਰੋਨਾ ਦੀ ਜੰਗ ਦੇ ਹੀਰੋ ਬਣਨ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ।