September 22, 2020

ਭਾਜਪਾ ਮੰਡਲ ਰਾਮਾਂ ਵੱਲੋਂ ਡਾਕਟਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਕੀਤਾ ਸਨਮਾਨਿਤ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਅੱਜ ਭਾਜਪਾ ਮੰਡਲ ਰਾਮਾਂ ਵੱਲੋਂ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਸਿਵਲ ਹਸਪਾਤਲ ਰਾਮਾਂ ਦੇ ਮੈਡੀਕਲ ਅਫਸਰ ਗੁਰਣਵੀਰ ਸਿੰਘ ਦੀ ਸਹਾਰਾ ਵੈਲਫੇਆਰ ਕਲੱਬ ਦੇ ਪ੍ਰਧਾਨ ਰਮੇਸ਼ ਬਾਂਸਲ ਹੈਲਿਫ ਲਾਇਨ ਕਲੱਬ ਦੇ ਪ੍ਰਧਾਨ ਬੋਬੀ ਲਹਿਰੀ ਸਫਾਈ ਯੁਨੀਅਨ ਦੇ ਪ੍ਰਧਾਨ ਅਸੋਕ ਕੁਮਾਰ ਤੇ ਖਾਲਸਾ ਸ਼ਿਮਨ ਕਲੱਬ ਦੇ ਮੈਂਬਰਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗੲੇ ।ਇਸ ਮੌਕੇ ਵਿਜੈ ਲਹਿਰੀ (ਨੀਟੂ) ਨੇ ਭਾਜਪਾ ਮੰਡਲ ਰਾਮਾਂ ਵੱਲੋਂ ਹਸਪਤਾਲ ਵਿਖੇ ਮਰੀਜਾਂ ਨੂੰ ਤੇ ਦਾਣਾ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਾਸਕ ਵੰਡੇ ਗੲੇ ।ਭਾਜਪਾ ਮੰਡਲ ਰਾਮਾਂ ਦੇ ਪ੍ਰਧਾਨ ਡਾ:ਰੁਹਲ ਭੰਡਾਰੀ ਤੇ ਜਰਨਲ ਸੱਕਤਰ ਮੰਡਲ ਡਾ :ਸੋਹਣ ਲਾਲ ਕਲਿਆਣੀ ਨੇ ਲੋਕਡਾਉਨ ਦੌਰਾਨ ਉਕਤ ਸੰਗਠਨਾਂ ਵੱਲੋਂ ਕੀਤੀ ਜਾ ਰਿਹੀ ਸੇਵਾ ਦੀ ਸਲਾਘਾ ਕੀਤੀ ਤੇ ਖਾਸ ਕਰ ਉਹਨਾਂ ਪੁਲਿਸ ਮੁਲਾਜ਼ਮ ਅਤੇ ਥਾਨ਼ਾ ਮੁੱਖੀ ਸਰਦਾਰ ਹਰਨੇਕ ਸਿੰਘ ਬਾਰੇ ਕਿਹਾ ਕਿ ਜਿਸ ਦਿਨ ਤੋ ਉਹਨਾਂ ਰਾਮਾਂ ਥਾਣੇ ਦਾ ਇੰਨਚਾਰ ਲਿਆ ਉਸ ਦਿਨ ਤੋ ਰਾਮਾਂ ਸ਼ਹਿਰ ਅੰਦਰ ਆਮ ਅਮਨ ਅਤੇ ਭਈਚਾਰਕ ਸਾਝ ਬਰਕਰਾਰ ਦੇ ਨਾਲ ਥਾਣਾ ਮੁੱਖੀ ਲੋਕਾਂ ਦ ਹਰਮਨ ਪਿਆਰੇ ਬਣੇ ਹੋੲੇ ਹਨ। ਉਹਨਾਂ ਕਿਹਾ ਲੋਕਡਾਉਨ ਦੌਰਾਨ ਵੀ ਆਪਣੀ ਡਿਊਟੀ ਕਰ ਰਹੇ ਹਨ। ਉਨ੍ਹਾਂ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸੇ ਮੁਲਾਜ਼ਮਾ ਜੋ ਆਪਣੀ ਜਾਨ ਜੋਖਲ ਵਿੱਚ ਪਾਕੇ ਸੇਵਾ ਕਰ ਰਹੇ ਹਨ। ਉਹਨਾਂ ਨੂੰ ਤਰੀਕਿਆਂ ਵਿੱਚ ਪਹਿਲ ਦਿੱਤੀ ਜਾਵੇ ਤੇ ਸ਼ੈਪਸਲ ਤਰੀਕਿਆਂ ਨਾਲ ਨਵਾਜਿਆ ਜਾਵੇ ।ਇਸ ਮੌਕੇ ਭਾਜਪਾ ਮੰਡਲ ਰਾਮਾਂ ਦੇ ਪ੍ਰਧਾਨ ਡਾ; ਰਾਹੁਲ ਭੰਡਾਰੀ ਜਰਨਲ ਸਕੱਤਰ ਡਾਕਟਰ ਸੋਹਣ ਲਾਲ ਕਲਿਆਣੀ ਵਿਜੈ ਲਹਿਰੀ ਰੁਪਿੰਦਰ ਗੁਪਤਾ ਅੰਕਤ ਗਰਗ ਅਤੇ ਵਿਸ਼ੇਸ਼ ਤੌਰ ਤੇ ਹਜ਼ਾਰ ਵਿਜੈ ਪਾਲ ਸਾਬਕਾ ਮੀਤ ਪ੍ਰਧਾਨ ਅਦਿ ਹਜ਼ਾਰ ਸਨ ।

Leave a Reply

Your email address will not be published. Required fields are marked *