ਰਾਮਾਂ ਮੰਡੀ ਪੁਲਿਸ ਨੇ ਜਿੱਤਿਆ ਲੋਕਾਂ ਦਾ ਭਰੋਸਾ

ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ
ਰਾਮਾਂ ਮੰਡੀ ਬਲਬੀਰ ਸਿੰਘ ਬਾਘਾ :ਕਰੋਨਾ ਵਾਇਰਸ ਵਿਰੁੱਧ ਪੂਰੀ ਦੁਨੀਆ ਜੰਗ ਲੜ ਰਹੀ ਹੈ । ਪੰਜਾਬ ਵਿੱਚ ਲਗਾਤਾਰ ਵਧ ਰਹੇ ਕਰੋਨਾ ਪਾਜਿਵਿਟ ਕੇਸਾਂ ਨੇ ਸਰਕਾਰ ਨੂੰ ਸਕਤੇ ਵਿੱਚ ਪਾ ਰੱਖਿਆ ਹੈ ।ਪੰਜਾਬ ਵਿੱਚ ਪਿਛਲੇ ਇੱਕ ਮਹੀਨੇ ਤੋ ਲੋਕਡਾਉਨ ਲੱਗਿਆਂ ਹੋਇਆ ਹੈ ,ਇਸ ਸੰਕਟ ਦੀ ਘੜੀ ਵਿੱਚ ਵੈਸੇ ਤਾਂ ਸਰਕਾਰ ਦੇ ਸਾਰੇ ਹੀ ਮਹਿਕਮੇ ਹੀ ਕਰੋਨਾ ਖਿਲਾਫ ਚੱਲ ਰਹੀ ਇਸ ਜੱਗ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਦਾ ਯੋਗਦਾਨ ਪਾ ਰਹੇ ਹਨ । ਪ੍ੰਤੂ ਸਿਹਤ ਵਿਭਾਗ ਦੇ ਡਾਕਟਰ ਨਰਸਾ ਤੋ ਇਲਾਵਾ ਸਾਡੀ ਪੁਲਿਸ ਵੀ ਫਰੰਟ ਲਾਇਨ ਤੋ ਜੰਗ ਲੜ ਰਹੀ ਹੈ । ਕਿਸੇ ਹੀ ਤਰ੍ਹਾਂ ਬਾਕੀ ਮਹਿਕਮੇ ਦੀ ਤਰ੍ਹਾਂ ਰਾਮਾਂ ਮੰਡੀ ਸ਼ਹਿਰ ਦੀ ਨੇ ਕਰੋਨਾ ਸੰਕਟ ਦੌਰਾਨ ਆਪ ਲੋਕਾਂ ਦਾ ਪੁਲਿਸ ਪ੍ਤੀ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਹੈ । ਇਸ ਢੰਗ ਨਾਲ ਰਾਮਾਂ ਥਾਣਾ ਮੁੱਖੀ ਵੱਲੋਂ ਅੈਸ, ਅੈਸ ,ਪੀ ,ਡਾਕਟਰ ਨਾਨਕ ਸਿੰਘ ,ਡੀ ,ਅੈਸ ,ਪੀ ,ਨਰਿੰਦਰ ਸਿੰਘ ਤਲਵੰਡੀ ਸਾਬੋ ਅਤੇ ਸਿਨੀਆਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਮਾਂ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਹਨ । ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਪੁਲਿਸ ਪ੍ਤੀ ਭਰੋਸਾ ਵਧਿਆ ਹੈ , ਇੱਥੇ ਜਿਕਰਯੋਗ ਹੈ ਕਿ ਰਾਮਾਂ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਵੱਲੋਂ ਇਲਾਕੇ ਵਿੱਚ ਅਮਨ ਕਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਨਾਲ -ਨਾਲ ਗਰੀਬ ਮਜ਼ਦੂਰਾਂ ਪਰਿਵਾਰਾਂ ਤੱਕ ਜਰੂਰੀ ਵਸਤਾਂ ਪਹੁੰਚਾਉਣ ਵਾਲੇ ਅਤੇ ਰਾਮਾਂ ਮੰਡੀ ਦੀ ਸਮਾਜ ਦੀ ਸੇਵਾ ਕਰ ਰਹੇ ,ਹਲ਼ਫ ਲਾਇਨ ਕਲੱਬ ਦੇ ਪ੍ਰਧਾਨ ਬੋਬੀ ਲੇਹਿਰੀ ਵੱਲੋਂ ਡੀ ,ਅੈਸ,ਪੀ ,ਨਰਿੰਦਰ ਸਿੰਘ ਅਤੇ ਥਾਣਾ ਮੁੱਖੀ ਸਰਦਾਰ ਹਰਨੇਕ ਸਿੰਘ ਪੁਲਿਸ ਅਫਸਰਾਂ ਦੀ ਪੂਰੀ ਇਲਾਕੇ ਅੰਦਰ ਉਨ੍ਹਾਂ ਸਲਾਘਾ ਕੀਤੀ । ਅਜਿਹਾ ਕਰਨਾ ਇਸ ਲਈ ਵੀ ਜਾਇਜ ਲੱਗ ਰਿਹਾ ਹੈ ,ਕਿਉਕਿ ਪੂਰੇ ਇਲਾਕੇ ਵਿੱਚ ਨਾਂ ਤਾਂ ਕਦੇ ਪੁਲਿਸ ਵੱਲੋਂ ਕਿਸੇ ਰਾਹਗੀਰ ਦੀ ਨਜਾਇਜ ਕੱਟਮਾਰ ਕਰਨ ਦੀ ਗੱਲ ਸਾਹਮਣੇ ਆਈ ਤੇ ਨਾ ਹੀ ਮੰਦਭਸ਼ਾ ਬੋਲਣ ਦੀ ।ਸਗੋ ਇਸ ਸੰਕਟ ਦੀ ਘੜੀ ਵਿੱਚ ਰਾਮਾਂ ਪੁਲਿਸ ਜਿਸ ਤਰ੍ਹਾਂ ਆਮ ਲੋਕਾਂ ਨਾਲ ਪੇਸ਼ ਆ ਰਹੀ ਹੈ ,ਉਸ ਨੇ ਲੋਕਾਂ ਦਾ ਨਾ ਸਿਰਫ਼ ਦਿਲ ਜਿੱਤੀਆ ਹੈ ਬਲਕਿ ਵਰਦੀ ਦੇ ਲੱਗੇ ਪੁਰਾਣੇ ਦਾਗ਼ ਧੋਣ ਵਿੱਚ ਵੀ ਰਾਮਾਂ ਪੁਲਿਸ ਸਫਲ ਹੋਈ ਹੈ । ਪਰ ਕੁੱਝ ਦੁਕਾਨਾਂ ਦਾਰ ਚੁੱਕ ਰਹੇ ਹਨ ਨਜਾਇਜ ਫਾਇਦਾ ਲਾਕਡਉਨ ਦੌਰਾਨ ਰਾਮਾਂ ਪੁਲਿਸ ਮੁੱਖੀ ਸਰਦਾਰ ਹਰਨੇਕ ਸਿੰਘ ਨੇ ਆਪਣੀ ਸੇਵਾ ਨਿਭਾਈ ਜਾ ਰਹੀ ਹੈ । ਉੱਥੇ ਹੀ ਪੂਰੇ ਸ਼ਹਿਰ ਅਤੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ,ਉੱਥੇ ਹੀ ਕੁੱਝ ਦੁਕਾਨਾਂ ਦਾਰ ਵੀ ਹਨ ਜੋ ਲਗਾਤਾਰ ਪੁਲਿਸ ਦੀ ਨਰਮਾਈ ਦਾ ਨਜਾਇਜ ਫਾਇਦਾ ਉੱਠਾ ਰਹੇ ਹਨ,ਅਤੇ ਸਵੇਰ ਵੇਲੇ ਦੁਕਾਨਾਂ ਦੇ ਸਟਰ ਚੁੱਕ ਗਾਹਕ ਅੰਦਰ ਵਾੜ ਕੇ ਕਰਾਫਿਉ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ।ਥਾਣਾ ਮੁੱਖੀ ਨੇ ਗੱਲਬਾਤ ਕਰਦਿਆਂ ਅਜਿਹੇ ਦੁਕਾਨਾਂ ਦਾਰ ਨੂੰ ਸਖ਼ਤ ਤੜਨਾਂ ਕਰਦਿਆਂ ਕਿਹਾ ਕਿ ਪੁਲਿਸ ਨੂੰ ਸਖ਼ਤੀ ਕਰਨ ਤੇ ਮਜਬੂਰ ਨਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਕਰਾਫਿਉ ਦੌਰਾਨ ਦੁਕਾਨਾਂ ਨਜਾਇਜ ਢੰਗ ਨਾਲ ਖੋਲ੍ਹਣ ਵਾਲੀਆਂ ਅਤੇ ਬਿਨਾਂ ਵਜ੍ਹਾ ਗੇੜੀ ਲਗਾਉਣ ਵਾਲਿਆਂ ਨੂੰ ਬਖਸਿਆਂ ਨਹੀਂ ਜਾਵੇਗਾ ।