ਮਜ਼ਦੂਰ ਦਿਵਸ ਦੀ ਸਮਾਜ ਸੇਵੀ ਡਾ: ਸੋਹਣ ਲਾਲ ਕਲਿਆਣੀ ਨੇ ਸਾਰੇ ਭਾਈਚਾਰੇ ਤੇ ਸਰਕਾਰੀ ਮਜ਼ਦੂਰਾਂ ਨੂੰ ਮਈ ਦਿਵਸ ਦੀ ਵਧਾਈ ਦਿੱਤੀ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ :ਮਈ ਦਿਵਸ ਮੌਕੇ ਬੋਲਦੀਆਂ ਡਾ:ਕਲਿਆਣੀ ਨੇ ਕਿਹਾ ਕਿ ਸਾਰੇ ਸੰਸਾਰ ਦੇ ਦੇਸ਼ਾ ਨੇ ਰਲ ਕੇ ਇਸ ਦਿਨ ਮਜ਼ਦੂਰਾਂ ਦੇ ਨਾਮ ਕੀਤਾ ਜਿਸ ਮਈ ਦਿਵਸ ਕਿਹਾ ਜਾਂਦਾ ਹੈ ।ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦਿਨ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਤੋ ਘੰਟੇ ਪਾ੍ਈਵਟੇ ਤੇ ਸਰਕਾਰੀ ਮਹਿਕਮੇ ਕੰਮ ਲੈਂਦੇ ਸਨ ।ਪਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਇਸ ਨੂੰ 8 ਘੰਟੇ ਕਰਵਾਇਆ । ਸੋ ਅੱਜ ਦੇ ਇਸ ਦਿਨ ਸਾਨੂੰ ਬਾਬਾ ਸਾਹਿਬ ਨੂੰ ਨਮਨ ਕਰਨਾ ਚਾਹੀਦਾ ਹੈ ।ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਬਾਬਾ ਸਾਹਿਬ ਨੂੰ ਜਾਤ ਪਾਤ ਤੇ ਧਰਮ ਵਿੱਚ ਵੰਡ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਿਹੇ ਹਨ ।ਜੋ ਬਾਬਾ ਸਾਹਿਬ ਨਾਲ ਬੇ-ਇਨਸਾਫ਼ੀ ਹੈ , ਬਾਬਾ ਸਾਹਿਬ ਨੇ ਸਾਰੇ ਭਾਰਤ ਵਾਸਤੇ ਸਵਿਧਾਨ ਬਣਾਇਆ ਜਿਸ ਨੂੰ ਸਾਰੇ ਭਾਰਤੀ ਮੰਨਦੇ ਹਨ । ਉਨ੍ਹਾਂ ਨੇ ਹਿੰਦੂ ਕੋਡ ਭਾਰਤੀਆਂ ਰੀਜ਼ਰਵ ਬੈਂਕ ਤੇ ਬੇ -ਰੁਜ਼ਗਾਰੀ ਢੰਚਾ ਬਣਾਇਆ ਜਿਸ ਨੂੰ ਸਾਰੇ ਭਾਰਤੀ ਮੰਨਦੇ ਹਨ ਤੇ ਉਨ੍ਹਾਂ ਦੀਆਂ ਬਣਾਇਆ ਯੋਜਨਾਵਾਂ ਦਾ ਅਨੰਦ ਮਾਣ ਰਹੇ ਹਨ। ਇਸ ਲਈ ਜਿਹੜੇ ਲੋਕ ਬਾਬਾ ਸਾਹਿਬ ਨੂੰ ਜਾਤਾਂ ਪਾਤਾ ਤੇ ਧਰਮ ਦੇ ਅਧਾਰ ਵੰਡ ਰਹੇ ਹਨ ,ਉਨ੍ਹਾਂ ਲੋਕਾਂ ਦਾ ਇਸ ਦੇ ਪਿੱਛੇ ਆਪਣਾ ਮਨੋਰਥ ਛੁਪੀਆਂ ਹੋਇਆ ਹੈ ।