ਮਜ਼ਦੂਰਾਂ ਨੂੰ ਮਾਸਕ ਵੰਡ ਸੁਸਾਇਟੀ ਨੇ ਮਜ਼ਦੂਰ ਦਿਵਸ ਮਨਾਇਆ

ਪੰਜਾਬ ਅਪ ਨਿਊਜ਼ ਬਿਉਰੋ : ਪ੍ਰਮੁਖ ਸਮਾਜ ਸੇਵੀ ਸੰਸਥਾ ਮਨੁਖਤਾ ਨੂੰ ਸਮਰਪਿਤ ਏਕ ਨੂਰ ਸੇਵਾ ਵੈਲਫੇਅਰ ਸੋਸਾਇਟੀ ਰਜਿ: ਮੋਗਾ ਪੰਜਾਬ ਟੀਮ ਨੇ ਪੰਜਾਬ ਪ੍ਰਧਾਨ ਸ਼ਕਰ ਯਾਦਵ ਦੀ ਅਗਵਾਈ ਹੇਠ ਮਜ਼ਦੂਰਾਂ ਨੂੰ ਮਾਸਕ ਵੰਡ ਕੇ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਸੁਸਾਇਟੀ ਦੇ ਮੈਂਬਰ, ਰਵੀ ਕੁਮਾਰ,ਜਤਿਨ ਅਰੌੜਾ,ਹਰੀ ਲਾਲ,ਮਹਿਲਾ ਮੰਡਲ ਪੰਜਾਬ ਪ੍ਧਾਨ ਰੀਮਾ ਰਾਣੀ,ਮਹਿੰਦਰ ਸਿੰਘ,ਮੌਜੂਦ ਸਨ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸ਼ਕਰ ਯਾਦਵ ਨੇ ਕਿਹਾ ਕਿ ਅੱਜ ਦੇ ਸਮੇਂ ਦੇਸ਼ ਤੇ ਬਹੁਤ ਵੱਡਾ ਸੰਕਟ ਕੋਰੋਨਾ ਦੇ ਰੂਪ ਵਿਚ ਮੰਡਰਾ ਰਿਹਾ ਹੈ ਇਸ ਮਹਾਮਾਰੀ ਦੇ ਚੱਲਦੇ ਲੋਕਾਂ ਦਾ ਕੰਮ ਕਾਜ ਬੰਦ ਹੋਣ ਕਰਕੇ ਦੇਸ਼ ਦੀ ਜਨਤਾ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਲੋਕ ਇਸ ਮੁਸ਼ਕਿਲ ਦੇ ਦੌਰ ਵਿੱਚ ਅਪਣੇ ਘਰਾਂ ਵਿਚ ਬੈਠੇ ਹਨ ਉੱਥੇ ਹੀ ਸਾਡੀ ਏਕ ਨੂਰ ਸੇਵਾ ਵੈਲਫੇਅਰ ਸੋਸਾਇਟੀ (ਰਜਿ:) ਮੋਗਾ ਪੰਜਾਬ ਟੀਮ ਵੱਲੋਂ ਕਰਫਿਊ ਦੇ ਪਹਿਲੇ ਦਿਨ ਤੋਂ ਹੀ 20ਦਿਨਾਂ ਦੀ ਲੰਗਰ ਸੇਵਾ ਲਗਾਈ ਗਈ ਸੀ ਇਸ ਦੇ ਨਾਲ ਹੀ ਸਹਿਰ ਦੇ ਕਈ ਵਾਰਡਾਂ ਨੂੰ ਸੈਨੀਟਾਈਜਰ ਕੀਤਾ ਗਿਆ ਸੀ ਅਤੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜ ਰਹੇ ਫਰੰਟ ਲਾਈਨ ਤੇ ਕੋਰੋਨਾ ਯੌਧਾਵਾ ਨੂੰ ਸਨਮਾਨਿਤ ਕਰ ਉਹਨਾਂ ਦਾ ਹੌਂਸਲਾ ਹਫਜਾਈ ਕੀਤਾ ਅਤੇ ਅੱਜ ਸੁਸਾਇਟੀ ਵਲੋਂ ਮਜ਼ਦੂਰਾਂ ਨੂੰ ਮਾਸਕ ਵੰਡ ਕੇ ਮਜ਼ਦੂਰ ਦਿਵਸ ਮਨਾਇਆ ਗਿਆ