ਸਮਾਜ ਸੇਵੀ ਸੰਸਥਾ ਵੱਲੋ ਰਾਮਾਂ ਵੱਲੋਂ ਰਾਸ਼ਨ ਵੰਡਿਆ ਗਿਆ ।

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ :ਕੋਰੋਨਾ ਮਹਾਂਮਾਰੀ ਬਿਮਾਰੀ ਨੂੰ ਇੱਕ ਮਹਿਨੇ ਤੋ ਵੱਧ ਸਮੇਂ ਤੋ ਦੁਨੀਆ ਭਰ ਵਿੱਚ ਕੋਰੋਨਾ ਨਾਂ ਦੀ ਬਿਮਾਰੀ ਨੇ ਹਾਹਾਕਾਰ ਮਚਾਇਆ ਹੋਇਆ ਹੈ । ਲੱਖਾਂ ਜਿੰਦਗੀਆਂ ਇਸ ਮਹਾਮਾਰੀ ਨੇ ਨਿਕਲ ਲਇਆਂ ਹਨ ,, ਅਤੇ ਲੱਖਾਂ ਜਾਨਾਂ ਨੂੰ ਫਾਹੇ ਟੰਗਿਆ ਹੋਇਆ ਹੈ । ਇਸ ਲੜਾਈ ਵਿੱਚ ਸੰਸਾਰ ਭਰ ਵਿੱਚੋ ਹਾਕਮ ਪੁਲਿਸ ਫੋਰਸ ਡਾਕਟਰਜ਼ ਨਰਸ਼ਜ਼ ਸਫਾਈ ਸੇਵਕ ਅਤੇ ਸਮਾਜ ਸੇਵੀ ਸੰਸਥਾਵਾਂ ਤੋ ਇਲਾਵਾ ਪੜਦੇ ਦੇ ਪਿੱਛੇ ਅਨੇਕਾਂ ਭੈਣ -ਭਰਾ ਇਸ ਮਹਾਮਾਰੀ ਦੇ ਖਿਲਾਫ ਕੁੱਦੇ ਹੋਏ ਹਨ । ਅਤੇ ਸਾਡੇ ਦੇਸ਼ ਦੇ ਯੋਧੇ ਵੀ ਕਿਸੇ ਗੱਲੋ ਪਿੱਛੇ ਨਹੀਂ ਹਨ ।ਸਮਾਜ ਸੇਵੀ ਸੰਸਥਾਵਾਂ ਵਿੱਚੋਂ ਕਿ੍ਸ਼ਚਿਅਨ ਰਿਸਰਚ ਐਂਡ ਏਡਜ਼ ਫਾਉਂਡੇਸ਼ਨ ਰਾਮਾਂ ਨੇ ਵੀ ਲੱਗਭੱਗ 350ਪਰਿਵਾਰਾ ਨੂੰ ਇੱਕ ਮਹਿਨੇ ਦਾ ਰਾਸ਼ਨ ਦੇਕੇ ਮਹਾਮਾਰੀ ਦੀ ਲਲਕਾਰ ਦਾ ਮੁੰਹ ਬੰਦ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ । ਇਸ ਸਮੇਂ ਸੰਸਥਾ ਦੇ ਕੈਸ਼ੀਆਰ ਅਜੇ ਭਾਰਤੀ ਪ੍ਰਧਾਨ ਅਲਫਾ ਯੁਥ ਕਲੱਬ ਅਤੇ ਉਹਨਾਂ ਦੀ ਟੀਮ ਨੇ ਸਿਰਤੋੜ ਮਹਿਨਤ ਕੀਤੀ ਹੈ । ਇਸ ਸਮੇਂ ਸੰਸਥਾ ਦੇ ਪ੍ਰਧਾਨ ਡੇਵਿਡ ਭਾਰਤੀ ਜੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਤਮਾਮ ਮਾਨਵ ਜਾਤੀ ਦੀ ਸੁਖ-ਸ਼ਾਤੀ ਦੀ ਕਾਮਨਾ ਕਰਦਿਆਂ ਕਿਹਾ ਕਿ ਦੇਸ਼ ਵਾਸਿਓ ਮੁਸੀਬਤਾਂ ਤੋ ਡਰਨਾ ਨਹੀਂ ਸਗੋ ਮੁਸੀਬਤਾਂ ਦੇ ਖਿਲਾਫ ਲੜਨਾ ਚਾਹੀਦਾ ਹੈ , ਸਾਨੂੰ ਚਾਹੀਦਾ ਹੈ ਕਿ ਹਕੂਮਤਾਂ ਦੀ ਤਾਬਿਆਦਾਰੀ ਕਰਦਿਆਂ ਲੋਕ ਡਾਉਨ ਦਾ ਪੂਰਾ ਪਾਲਣ ਕੀਤਾ ਜਾਵੇ ਬਿਨ੍ਹਾਂ ਕਿਸੇ ਜਾਤ ਪਾਤ ਅਤੇ ਪਾਰਟੀ ਬਾਜ਼ੀ ਤੋ ਉੱਪਰ ਉਠਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ । ਮਨੁੱਖਤਾ ਦੀ ਸੇਵਾ ਖੁਦਾ ਦੀ ਸੇਵਾ ਹੈ । ਅੰਤ ਵਿੱਚ ਪ੍ਰਧਾਨ ਨੇ ਉਹਨਾਂ ਤਮਾਮ ਦਾਨ-ਵੀਰਾਂ ਦਾ ਧੰਨਵਾਦ ਕੀਤਾ ਜੋ ਪੜ੍ਹਦੇ ਦੇ ਪਿੱਛੇ ਰਹਿ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ ।