ਪੰਜਾਬ ਹਰਿਆਣਾ ਰਾਜ ਦੀ ਹੱਦ ਵੱਖ -ਵੱਖ ਰਸਤੇ ਪੂਰੀ ਤਰ੍ਹਾਂ ਕੀਤੇ ਸੀਲ ,ਕਰਫਿਊ ਦੀ ਉਲੰਘਣਾਂ ਬਰਦਾਸ਼ਤ ਨਹੀਂ ਹੋਵੇਗੀ -ਹਰਨੇਕ ਸਿੰਘ

ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ
ਰਾਮਾਂ ਮੰਡੀ ਬਲਬੀਰ ਸਿੰਘ ਬਾਘਾ। ਜਿੰਨਾਂ ਚਿਰ ਲੋਕ ਡਾਉੂਨ ਦੀ ਸਥਿਤੀ ਰਹਿੰਦੀ ਹੈ ।ਲੋਕ ਆਪਣੇ ਘਰਾਂ ਅੰਦਰ ਹੀ ਰਹਿਣ ਅਤੇ ਪੁਲਿਸ ਪ੍ਸ਼ਾਸਨ ਦਾ ਸਾਥ ਦੇਣ ਕਿਉਂਕਿ ਕਰੋਨਾ ਨੂੰ ਹਰਾਉਣ ਦਾ ਇਕੋ ਇਕ ਤਰੀਕਾ ਹੈ ,ਕਿ ਅਸੀਂ ਆਪਣੇ ਘਰਾਂ ਵਿੱਚ ਬਾਹਰ ਨਾ ਨਿਕਲੀੲੇ । ਇਹ ਪ੍ਗਟਾਵਾ ਥਾਣਾ ਰਾਮਾਂ ਮੰਡੀ ਦੇ ਪੁਲਿਸ ਮੁੱਖੀ ਹਰਨੇਕ ਸਿੰਘ ਨੇ ਤਲਵੰਡੀ ਸਾਬੋ ਦੇ ਡੀ,ਅੈਸ ,ਪੀ , ਨਰਿੰਦਰ ਸਿੰਘ ਦੀ ਅਗਵਾਈ ਹੇਠ ਵੱਖ -ਵੱਖ ਵਾਰਡਾਂ ਤੇ ਬਜ਼ਾਰਾਂ ਅੰਦਰ ਕੀਤੀ ਜਾ ਰਹੀ ਗਸਤ ਉਪਰੋਕਤ ਪੰਜਾਬ ਹਰਿਆਣਾ ਰਾਜ ਦੀ ਹੱਦ ਦੇ ਨੇੜੇ ਪੈਦੇ ਪਿੰਡ ਤਰਖਾਣ ਵਾਲਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਕਰਫਿਊ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਡੇ ਵੱਲੋਂ ਸ਼ਹਿਰ ਅੰਦਰ ਅਤੇ ਪਿੰਡਾਂ ਦਾ ਵੱਖ -ਵੱਖ ਖਰੀਦ ਸੈਟਰਾਂ ਅੰਦਰ ਸਖ਼ਤੀ ਕੀਤੀ ਗਈ ਹੈ ,ਜਿਸ ਦੇ ਤਹਿਤ ਕੁੱਝ ਵਿਅਕਤੀਆਂ ਖਿਲਾਫ ਮਾਮਲੇ ਵੀ ਦਰਜ ਕੀਤੇ ਗੲੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਰਾਜ ਦੀ ਹੱਦਾਂ ਦੇ ਪਿੰਡਾਂ ਚ ਵੱਖ -ਵੱਖ ਰੱਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਉਥੋ ਦੀ ਗੁਜਰਨ ਵਾਲੇ ਲੋਕਾਂ ਤੇ ਤਿੱਖੀ ਤੇ ਬਾਜ਼ ਨਜ਼ਰ ਰੱਖੀ ਜਾ ਰਹੀ ਹੈ । ਕਿ ਮਾੜੇ ਅਨੁਸਾਰਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।