ਲੋੜਵੰਦ ਲੜਕੀ ਦੇ ਆਨੰਦ ਕਾਰਜ ਕਰਵਾਏ

ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੰਦੇ ਹੋਏ ਸ. ਸੁਖਜਿੰਦਰਸਿੰਘ ਮਾਵੀ, ਥਾਣਾ ਮੁਖੀ ਸਦਰ ਕੁਰਾਲੀ ਸ. ਬਲਜੀਤ ਸਿੰਘ ਵਿਰਕ ਅਤੇ ਹੋਰ।
ਪੰਜਾਬ ਅਪ ਨਿਊਜ਼ ਬਿਊਰੋ : ਨਜ਼ਦੀਕੀ ਪਿੰਡ ਫਤਿਹਗੜ੍ਹ ਵਿਖੇ ਲੋੜਵੰਦ ਲੜਕੀ ਦੇ ਆਨੰਦ ਕਾਰਜ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ. ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਜਿੱਥੇ ਆਮ ਜੀਵਨ ਪ੍ਰਭਾਵਤ ਹੋਇਆ ਹੈ ਉਥੇ ਲੋਕਾਂ ਦੇ ਵਿਆਹ ਸ਼ਾਦੀਆਂ ਵੀ ਰੁਕ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਰੱਖੇ ਢੰਗਰਾਲੀ ਵਾਸੀ ਹਰਮੇਸ਼ ਸਿੰਘ ਦੀ ਪੁੱਤਰੀ ਦਾ ਵਿਆਹ ਲਾਕਡਾਊਨ ਕਾਰਨ ਨਹੀਂ ਸੀ ਹੋ ਸਕਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਐਸ.ਡੀ.ਐਮ. ਦਫ਼ਤਰ ਵਲੋਂ ਦੋ ਦਿਨ ਪਹਿਲਾਂ ਹੀ ਵਿਆਹ ਦੀ ਪਰਮਿਸ਼ਨ ਮਿਲੀ ਸੀ ਜਿਸ ਤਹਿਤ ਅੱਜ ਉਨ੍ਹਾਂ ਦੀ ਲੜਕੀ ਨਿਰਮਲ ਕੌਰ ਦਾ ਵਿਆਹ ਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸ਼ਾਹਪੁਰ ਨਾਲ ਕਰਵਾਇਆ ਗਿਆ। ਇਸ ਮੌਕੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਥਾਣਾ ਸਦਰ ਕੁਰਾਲੀ ਮੁਖੀ ਸ. ਬਲਜੀਤ ਸਿੰਘ ਵਿਰਕ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸ. ਮਾਵੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਹਰ ਮਹੀਨੇ ਕਿਸੇ ਲੋੜਵੰਦ ਲੜਕੀ ਦੇ ਵਿਆਹ ਦਾ ਉਪਰਾਲਾ ਕੀਤਾ ਜਾਂਦਾ ਹੈ। ਪ੍ਰੰਤੂ ਕਰਫਿਊ ਕਾਰਨ ਉਹ ਇਹ ਕਾਰਜ ਨਹੀਂ ਸੀ ਕਰ ਸਕੇ। ਪ੍ਰੰਤੂ ਅੱਜ ਤਹਿਸੀਲ ਦਫ਼ਤਰ ਵਲੋਂ ਵਿਆਹ ਦੀ ਪਰਮਿਸ਼ਨ ਮਿਲਣ ’ਤੇ ਅੱਜ ਇਹ ਵਿਆਹ ਕਾਰਜ ਸੰਪੂਰਨ ਹੋਇਆ। ਇਸ ਮੌਕੇ ਬੋਲਦਿਆਂ ਥਾਣਾ ਮੁਖੀ ਬਲਜੀਤ ਸਿੰਘ ਵਿਰਕ ਨੇ ਕਿਹਾ ਕਿ ਸ. ਮਾਵੀ ਵਲੋਂ ਕੀਤੇ ਜਾਂਦੇ ਇਹੋ ਜਿਹੇ ਉਪਰਾਲੇ ਸ਼ਬਦਾਂ ਵਿਚ ਨਹੀਂ ਬਿਆਨੇ ਜਾ ਸਕਦੇ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਰੂਹਾਂ ’ਤੇ ਰੱਬੀ ਰਹਿਮਤਾਂ ਹੀ ਹੁੰਦੀਆਂ ਹਨ ਜੋ ਦੂਜਿਆਂ ਦੇ ਕੰਮ ਆਉਂਦੇ ਹਨ। ਇਸ ਮੌਕੇ ਥਾਣਾ ਮੁਖੀ ਨੇ ਸ. ਮਾਵੀ ਦਾ ਧੰਨਵਾਦ ਕੀਤਾ ਜੋ ਕਿ ਇਹੋ ਜਿਹੇ ਮੌਕੇ ਬੁਲਾ ਕੇ ਉਨ੍ਹਾਂ ਨੂੰ ਮਾਣ ਬਖਸ਼ਿਆ। ਇਸ ਮੌਕੇ ਸ. ਸੁਖਜਿੰਦਰ ਸਿੰਘ ਮਾਵੀ, ਸ. ਬਲਜੀਤ ਸਿੰਘ ਵਿਰਕ ਐਸ.ਐਚ.ਓ. ਸਦਰ ਕੁਰਾਲੀ, ਏ.ਐਸ.ਆਈ. ਕੁਲਵੀਰ ਸਿੰਘ, ਲੱਕੀ ਕਲਸੀ, ਹਨੀ ਕਲਸੀ, ਰਵੀ, ਰਣਜੋਧ ਸਿੰਘ ਜਿਲ੍ਹਾ ਇੰਚਾਰਜ ਪੰਜਾਬ ਟਾਈਮਜ਼, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਤਲਵਿੰਦਰ ਸਿੰਘ, ਮਨਪ੍ਰੀਤ ਮਾਵੀ, ਹਰਸਿਮਰਨ ਸਿੰਘ, ਹਰਕੀਰਤ ਸਿੰਘ, ਓਂਕਾਰਪ੍ਰੀਤ ਸਿੰਘ, ਭਵਨਪ੍ਰੀਤ ਸਿੰਘ ਆਦਿ ਹਾਜ਼ਰ ਸਨ।