ਕਰਫਿਊ ਕਾਰਨ ਹੋਣ ਲੱਗੇ ਸਾਦੇ ਵਿਆਹ

ਪੰਜਾਬ ਅਪ ਨਿਊਜ਼ ਬਿਉਰੋ : ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਹੁਣ ਸਾਦੇ ਵਿਆਹ ਹੋਣ ਲੱਗੇ ਹਨ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਨੇ ਜਿਲ੍ਹੇ ਮੋਹਾਲੀ ‘ਚ ਪੈਦੇ ਪਿੰਡ ਝਿੰਗੜਾਂ ਕਲਾਂ ਵਿਖੇ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈ ਕੇ ਆਪਣੇ ਸਮੇਤ ਸਿਰਫ਼ ਮਾਤਾ ਪਿਤਾ ਨੂੰ ਹੀ ਆਪਣੀ ਨਿਜੀ ਕਾਰ ਰਾਹੀਂ ਬਰਾਤ ਵਿੱਚ ਲੈ ਕੇ ਗਿਆ ਅਤੇ ਬਹੁਤ ਹੀ ਸਾਦੇ ਢੰਗ ਨਾਲ ਪਿੰਡ ਝਿੰਗੜਾਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖੀ ਰੀਤ ਅਨੁਸਾਰ ਉਸਦਾ ਵਿਆਹ ਪਿੰਡ ਝਿੰਗੜਾਂ ਕਲਾਂ ਦੀ ਲੜਕੀ ਬਲਜੀਤ ਕੌਰ ਨਾਲ ਹੋਇਆ। ਨਵੇ ਵਿਆਹੇ ਜੋੜੇ ਦਾ ਪਿੰਡ ਦੀ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੋੜੇ ਨੂੰ ਵਧਾਈ ਦਿਤੀ। ਲੜਕੀ ਪਰਿਵਾਰ ਵੱਲੋਂ ਆਪਣੇ ਘਰ ਹੀ ਤਿਆਰ ਕੀਤਾ ਸਾਦਾ ਖਾਣਾ ਲੜਕੇ ਅਤੇ ਉਸਦੇ ਮਾਤਾ ਪਿਤਾ ਨੂੰ ਪਰੋਸਿਆ ਗਿਆ ਅਤੇ ਵਿਦਾਇਗੀ ਦੀ ਰਸਮ ਕੀਤੀ ਗਈ। ਇਸ ਸਾਦੇ ਵਿਆਹ ਦੇ ਇਲਾਕੇ ਵਿਚ ਖੂਬ ਚਰਚੇ ਹੋ ਰਹੇ ਹਨ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਲੜਕੀ ਦੇ ਮਾਤਾ ਪਿਤਾ ਤੇ ਚਾਚਾ ਚਾਚੀ ਹਾਜ਼ਰ ਸਨ।