ਜਿੰਮੇਵਾਰੀ ਨਾਲ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਐਸ -ਐਸ ਪੀ ਨੇ ਦਫਤਰ ਬੁਲਾ ਕੇ ਕੀਤਾ ਸਨਮਾਨਿਤ

0

ਮੋਗਾ, ਸੰਕਰ ਯਾਦਵ:,ਜਿਲ੍ਹਾ ਮੋਗਾ ਦੇ ਪੁਲਿਸ ਮੁੱਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਧਿਆਨ ਵਿਚ ਕਿਸੇ ਨੇ ਲਿਆਂਦਾ ਸੀ ਕਿ ਰੋਜ਼ਾਨਾ ਦੀ ਕਰਫਿਊ ਢਿੱਲ ਸਮੇ ਸਵੇਰ 07 ਵਜੇ ਤੋਂ 1 ਵਜੇ ਨੇਚਰ ਪਾਰਕ ਮੋਗਾ ਵਿਚ ਕੁੱਝ ਨਸ਼ੇੜੀ ਝਾੜੀਆ , ਉਥੇ ਬਣੇ ਟੁਆ ਇਲਟ ਵਿਚ ਲੁੱਕ ਕੇ ਨਸ਼ਾ ਕਰਦੇ ਹਨ । ਜਿਸ ਸਬੰਧੀ ਐਸ . ਐਸ . ਪੀ ਮੋਗਾ ਆਪਣੀ ਰਹਾਇਸ਼ ਤੋ ਸਿਵਲ ਪਾਰਜਾਤ ਵਿਚ ਪੈਦਲ ਹੀ ਨੇਚਰ ਪਾਰਕ ਵਿਚ ਚੈਕਿੰਗ ਕਰਨ ਗਏ । ਜਦੋ ਐਸ . ਐਸ . ਪੀ ਮੋਗਾ ਨੇਚਰ ਪਾਰਕ ਵਿਚ ਪੁੱਜੇ , ਜਿਥੇ ਉਹਨਾ ਨੂੰ ਮਾਲੀ ਮਿਲਿਆ ਜਿਸਨੇ ਵੀ ਇਹ ਦੱਸਿਆ ਕਿ ਰੋਜਾਨਾ ਦੀ ਕਰਫਿਉ ਢਿੱਲ ਸਮੇ ਇਥੇ ਕੁੱਝ ਨਸ਼ੇੜੀ ਆਕੇ ਨਸ਼ਾ ਕਰਦੇ ਹਨ । ਐਸ . ਐਸ . ਪੀ ਮੋਗਾ ਮਾਲੀ ਨਾਲ ਗੱਲਬਾਤ ਕਰਦੇ ਹੋਏ ਪਾਰਕ ਵਿਚ ਚੈਕਿੰਗ ਕਰ ਰਹੇ ਸਨ ਤਾਂ ਪਾਰਕ ਵਿਚ ਬੈਠੀਆ 3 ਔਰਤਾ ਬਾਰੇ ਪੁਛਿਆ ਤਾਂ ਜਿਥੇ ਉਹਨਾ ਨੂੰ ਵਣ ਵਿਭਾਗ ਅਫਸਰ ਮਿਲਾਕੀ ਹੋਇਆ ਜਿਸਨੇ ਐਸ . ਐਸ . ਪੀ ਮੋਗਾ ਨੂੰ ਦੱਸਿਆ ਕਿ ਇਥੇ ਵਣ ਵਿਭਾਗ ਦੀ ਨਰਸਰੀ ਬਣੀ ਹੋਈ ਹੈ ਜਿਥੇ ਇਹ ਔਰਤਾ ਪੌਦਿਆ ਦੀ ਗੋਡੀ ਕਰ ਰਹੀਆ ਹਨ । ਇਸ ਤਰ੍ਹਾਂ ਐਸ . ਐਸ . ਪੀ ਮੋਗਾ ਗੱਲਬਾਤ ਕਰਦੇ ਹੋਏ ਕਰੀਬ 11:15 ਸਵੇਰ ਵਾਪਿਸ ਆਪਣੀ ਰਹਾਇਸ਼ ਨੂੰ ਜਾ ਰਹੇ ਸਨ ਤਾ ਉਹਨਾ ਨੂੰ ਪਿਛੋ ਆਵਾਜ ਆਈ ਕਿ “ ਬਾਉ ਜੀ ਸਵਾ 11 ਹੋ ਗਏ ਹਨ ਅਤੇ ਕਰਫਿਉ ਦੀ ਢਿੱਲ ਦਾ ਸਮਾਂ ਖਤਮ ਹੋ ਗਿਆ ਹੈ ਤੁਸੀ ਆਪਣੇ ਘਰ ਜਾਉਂ ” । ਜਦ ਐਸ . ਐਸ . ਪੀ ਮੋਗਾ ਨੇ ਪਿਛੇ ਮੁੜ ਕੇ ਦੇਖਿਆ ਤਾ ਉਥੇ ਸਰਕਾਰੀ ਗੱਡੀ ਵਿਚ ਪੁਲਿਸ ਮੁਲਾਜਮ ਸਨ ਜੋ ਲੋਕਾ ਨੂੰ ਕਰਫਿਊ ਦੀ ਢਿੱਲ ਦਾ ਸਮਾ ਖਤਮ ਹੋਣ ਤੇ ਘਰ ਜਾਣ ਲਈ ਤ ਕਰ ਰਹੇ ਸਨ । ਜਦੋ ਐਸ . ਐਸ . ਪੀ ਮੋਗਾ ਉਹਨਾ ਦੇ ਕੌਲ ਆਏ ਤਾਂ ਪੁਲਿਸ ਮੁਲਾਜਮਾ ਨੇ ਐਸ . ਐਸ . ਪੀ ਮੋਗਾ ਨੂੰ ਪਹਿਚਾਣ ਲਿਆ ਅਤੇ ਸਲੂਟ ਕੀਤਾ । ਤਾ ਐਸ . ਐਸ . ਪੀ ਮੋਗਾ ਨੇ ਉਹਨਾਂ ਮੁਲਾਜਮਾ ਨੂੰ ਉਹਨਾ ਵੱਲੋਂ ਨਿਭਾਈ ਗਈ ਡਿਊਟੀ ਕਾਰਨ ਸ਼ਾਬਾਸ਼ ਦਿਤੀ ਅਤੇ ਹੋਰ ਵੀ ਵਧੀਆ ਡਿਊਟੀ ਲਈ ਉਤਸ਼ਾਹਿਤ ਕੀਤਾ ਅਤੇ ਅੱਗੇ ਤੋਂ ਵੀ ਅਜਿਹੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ।

ਐਸ . ਐਸ . ਪੀ ਮੋਗਾ ਨੇ ਉਕਤ ਪੁਲਿਸ ਮੁਲਾਜਮ ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ 1371/ਮੋਗਾ ਅਤੇ ਪੀ . ਐਚ . ਜੀ ਸਿਕੰਦਰ ਸਿੰਘ 11316 ਜੋ ਕਿ ਥਾਣਾ ਸਿਟੀ ਮੋਗਾ ਵਿਖੇ ਤਾਇਨਾਤ ਹਨ , ਨੂੰ ਆਪਣੇ ਦਫਤਰ ਬੁਲਾਕੇ ਉਹਨਾ ਨੂੰ ਦਰਜਾ ਤੀਜਾ ਦਾ ਸਰਟੀਫਿਕੇਟ ਅਤੇ ਸਮੇਂਤ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ।
ਐਸ . ਐਸ . ਪੀ ਮੋਗਾ ਨੇ ਲੋਕਾ ਨੂੰ ਇਹ ਸੁਨੇਹਾ ਦਿੱਤਾ ਕਿ ਜਦੋਂ ਵੀ ਕੋਈ ਪੁਲਿਸ ਮੁਲਾਜਮ ਡਿਊਟੀ ਦੌਰਾਨ ਕਿਸੇ ਵੀ ਵਿਅਕਤੀ ਜਾਂ ਮੋਹਤਬਰ ਵਿਅਕਤੀ ਨੂੰ ਰੋਕਦਾ ਹੈ ਜਾਂ ਟੋਕਦਾ ਹੈ ਤਾਂ ਇਹ ਸਭ ਪਬਲਿਕ ਦੀ ਭਲਾਈ ਲਈ ਕੀਤਾ ਜਾਦਾ ਹੈ ਇਸ ਲਈ ਪੁਲਿਸ ਮੁਲਾਜਮ ਤੇ ਗੁੱਸਾ ਨਹੀ ਕਰਨਾ ਚਾਹੀਦਾ ਅਤੇ ਨਾ ਹੀ ਹਾਉਂਮੇ ਵਿਚ ਆਉਣਾ ਚਾਹੀਦਾ ਹੈ । ਆਮ ਪਬਲਿਕ ਅਤੇ ਮੋਹਤਬਰ ਵਿਅਕਤੀਆਂ ਨੂੰ ਆਪਣੀ ਇਸ ਧਾਰਨਾ ਨੂੰ ਬਦਲਣਾ ਚਾਹੀਦਾ ਹੈ ਅਤੇ ਪੁਲਿਸ ਮੁਲਾਜਮਾ ਵੱਲੋਂ ਨਿਭਾਈ ਜਾ ਰਹੀ ਕੋਵਿਡ – 19 ਦੀ ਡਿਊਟੀ ਲਈ ਉਹਨਾ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲਿਸ ਆਪਣੀ ਡਿਊਟੀ ਦੌਰ ਵਧੀਆ ਤਰੀਕੇ ਨਾਲ ਕਰ ਸਕੇ ।

About Author

Leave a Reply

Your email address will not be published. Required fields are marked *

You may have missed