ਮੁਹਾਲੀ ਤੋਂ ਯੂ ਪੀ ਦੇ ਹਰਦੋਈ ਲਈ ਪ੍ਰਵਾਸੀਆਂ ਦੀ ਪਹਿਲੀ ਰੇਲਗੱਡੀ 7 ਮਈ ਨੂੰ ਹੋਵੇਗੀ ਰਵਾਨਾ, ਡੀ.ਸੀ. ਗਿਰੀਸ਼ ਦਿਆਲਨ

ਐਸ ਏ ਐਸ ਨਗਰ, 6 ਮਈ:”ਪ੍ਰਵਾਸੀਆਂ ਦੀ ਪਹਿਲੀ ਰੇਲਗੱਡੀ 7 ਮਈ, 2020 ਨੂੰ ਮੋਹਾਲੀ ਤੋਂ ਯੂ ਪੀ ਦੇ ਹਰਦੋਈ ਲਈ ਮੋਹਾਲੀ ਰੇਲਵੇ ਸਟੇਸ਼ਨ ਤੋਂ 1188 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਵੇਗੀ।” ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।

ਵੇਰਵਾ ਦਿੰਦਿਆਂ ਡੀ.ਸੀ. ਨੇ ਕਿਹਾ ਕਿ ਰੇਲਗੱਡੀ ‘ਚ ਕੁਲ 22 ਡੱਬੇ ਹਨ ਅਤੇ ਹਰੇਕ ‘ਚ 54 ਯਾਤਰੀ ਸ਼ਾਮਲ ਹੋਣਗੇ। ਇਹ ਪ੍ਰਕਿਰਿਆ 20 ਦਿਨਾਂ ਤੱਕ ਜਾਰੀ ਰਹੇਗੀ। ਸ਼ੁਰੂ ਵਿਚ, ਇਕ ਰੇਲਗੱਡੀ ਸ਼ੁਰੂ ਕੀਤੀ ਜਾਏਗੀ ਅਤੇ ਬਾਅਦ ਵਿਚ ਜ਼ਰੂਰਤ ਅਨੁਸਾਰ, 2 ਜਾਂ ਵਧੇਰੇ ਰੇਲ ਗੱਡੀਆਂ ਭੇਜੀਆਂ ਜਾ ਸਕਦੀਆਂ ਹਨ।
ਰੇਲਗੱਡੀ ਨੂੰ ਯੂ ਪੀ ਸਰਕਾਰ ਦੀ ਜ਼ਰੂਰਤ ਅਨੁਸਾਰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਰੇਲਗੱਡੀ ਕਿਸੇ ਹੋਰ ਸੂਬੇ ਵਿਚ ਨਹੀਂ ਰੁਕੇਗੀ ਜਿਸਦਾ ਮਤਲਬ ਹੈ ਕਿ ਮੁਹਾਲੀ ਤੋਂ ਸ਼ੁਰੂ ਹੋ ਕੇ ਇਹ ਰੇਲਗੱਡੀ ਸਿਰਫ ਹਰਦੋਈ ਵਿਖੇ ਰੁਕੇਗੀ। ਯਾਤਰੀਆਂ ਨੂੰ ਯਾਤਰਾ ਦੌਰਾਨ ਮੁਫਤ ਖਾਣਾ ਦਿੱਤਾ ਜਾਵੇਗਾ। ਸਾਰੇ ਖਰਚੇ ਸਰਕਾਰ ਚੁੱਕੇਗੀ।
ਉਹਨਾਂ ਅੱਗੇ ਦੱਸਦਿਆਂ ਕਿ ਇਹ ਆਉਣ ਵਾਲੇ ਰਾਜ (ਜਿੱਥੇ ਟ੍ਰੇਨ ਜਾਣੀ ਹੈ) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਡੀਸੀ ਵੱਲੋਂ ਰੇਲਵੇ ਨੂੰ ਕਿਹਾ ਗਿਆ ਅਤੇ ਰੇਲ ਗੱਡੀਆਂ ਅਲਾਟ ਕੀਤੀਆਂ ਗਈਆਂ। ਯਾਤਰੀਆਂ ਨੂੰ ਐਸਐਮਐਸ ਦੁਆਰਾ 8 ਕਲੈਕਸ਼ਨ ਸੈਂਟਰਾਂ ਵਿਚੋਂ ਇਕ ‘ਤੇ ਸਕ੍ਰਿਨਿੰਗ ਲਈ ਸੂਚਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹ ਬੱਸਾਂ ‘ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਜਾਣਗੇ। ਬੱਸਾਂ ਪੜਾਅਵਾਰ ਢੰਗ ਨਾਲ ਰੇਲਵੇ ਸਟੇਸ਼ਨ ਜਾਣਗੀਆਂ।
ਇਸ ਤੋਂ ਇਲਾਵਾ, ਲੋਕਾਂ ਦੁਆਰਾ ਪ੍ਰਾਪਤ ਕੀਤੇ ਗਏ ਐਸ ਐਮ ਐਸ ਟਿਕਟ ਵਜੋਂ ਕੰਮ ਕਰਨਗੇ। ਕੱਲ੍ਹ, ਪਹਿਲੀ ਰੇਲ ਗੱਡੀ ਯੂਪੀ ਲਈ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਵੀ ਉਸੇ ਰਾਜ ਲਈ ਜਾਵੇਗੀ। ਬਾਕੀ ਦਾ ਸਡੀਊਲ ਬਾਅਦ ਵਿਚ ਤਿਆਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਈ ਵੀ ਸਿੱਧਾ ਰੇਲਵੇ ਸਟੇਸ਼ਨ ਨਹੀਂ ਜਾਣਾ ਚਾਹੀਦਾ ਕਿਉਂਕਿ ਬੋਰਡਿੰਗ ਉਨ੍ਹਾਂ ਨੂੰ ਮਿਲੇ ਐਸ ਐਮ ਐਸ ਸੰਦੇਸ਼ਾਂ ਅਨੁਸਾਰ ਹੀ ਸਖਤੀ ਨਾਲ ਕੀਤੀ ਜਾਵੇਗੀ। ਇਹ ਸੰਦੇਸ਼ ਨਾ ਹੀ ਅੱਗੇ ਭੇਜੇ ਜਾਣ ਅਤੇ ਨਾ ਹੀ ਕਿਸੇ ਨਾਲ ਸਾਂਝੇ ਕੀਤੇ ਜਾਣ ਕਿਉਂਕਿ ਰੇਲਵੇ ਸਟੇਸ਼ਨ ਜਾਣ ਲਈ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਹਰ ਵਿਅਕਤੀ ਨੂੰ ਮਿਲੇ ਸੰਦੇਸ਼ ਨਿਰਧਾਰਿਤ ਕੁਲੈਕਸ਼ਨ ਸੈਂਟਰਾਂ ‘ਤੇ ਜਾਂਚੇ ਜਾਣਗੇ।ਰੇਲਵੇ ਸਟੇਸ਼ਨ ‘ਤੇ ਨਾਕਾਬੰਦੀ ਹੋਵੇਗੀ ਅਤੇ ਸਿਰਫ ਸਰਕਾਰੀ ਬੱਸਾਂ ਨੂੰ ਹੀ ਇਜਾਜ਼ਤ ਹੋਵੇਗੀ ਜਿਨ੍ਹਾਂ ਵਿੱਚ ਜਾਂਚ ਪ੍ਰਕਿਰਿਆ ਵਿੱਚੋਂ ਲੰਘੇ ਅਤੇ ਬਾਕਾਇਦਾ ਸਕਰੀਨ ਕੀਤੇ ਪ੍ਰਵਾਸੀਆਂ ਨੂੰ ਹੀ ਰੇਲਵੇ ਸਟੇਸ਼ਨ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਹਾਲਾਂਕਿ ਉਹਨਾਂ ਭਰੋਸਾ ਦਿੱਤਾ ਹੈ ਕਿ ਪੋਰਟਲ ‘ਤੇ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਨੂੰ ਘਰ ਭੇਜ ਦਿੱਤਾ ਜਾਵੇਗਾ।

Leave a Reply

Your email address will not be published.