ਹਰਿਆਣਾ ਦੀਆ ਪੰਜਾਬ ਨਾਲ ਲਗਦੀਆਂ ਹੱਦਾ ਕੀਤੀਆ ਸੀਲ

ਰਾਮਾ ਮੰਡੀ ਬਲਬੀਰ ਸਿੰਘ । ਰਾਮਾਂ ਥਾਣੇ ਦੇ ਅਧੀਨ ਆਉਂਦੀਆਂ ਹੱਦਾਂ ਕੀਤੀਆਂ ਗਿਆ ਸੀਲ ਡੀ , ਐੱਸ ,ਪੀ, ਨਰਿੰਦਰ ਸਿੰਘ ਤਲਵੰਡੀ ਸਾਬੋ ਦੇ ਨਿਰਦੇਸਾ ਅਨੁਸਾਰ ਅੱਜ ਸਖ਼ਤ ਨਾਕਾਬੰਦੀ ਦੌਰਾਨ ਥਾਣਾ ਰਾਮਾਂ ਮੰਡੀ ਦੇ ਏ ਐੱਸ ,ਆਈ , ਸਰਦਾਰ ਰੰਧਾਵਾ ਸਿੰਘ ਵੱਲੋਂ ਲਗਾਏ ਹੋਏ ਨਾਕੇ ਦੌਰਾਨ ਸਖ਼ਤ ਚੈਕਿੰਗ ਕੀਤੀ ਜਾ ਰਹੀ ਸੀ । ਆਪਣੇ ਪੂਰੀ ਪੁਲਿਸ ਪਾਰਟੀ ਨਾਲ ਹਰ ਆਉਣ ਜਾਣ ਵਾਲੇ ਤੇ ਪੁਲਿਸ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਸੀ । ਇਲਾਕੇ ਅੰਦਰ ਅਮਨ -ਅਮਾਨ ਬਣਾਈ ਰੱਖਣ ਲਈ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਏਗੀ,ਇਹ ਪ੍ਗਟਾਵਾ ਥਾਣੇ ਰਾਮਾਂ ਦੇ ਏ ਐੱਸ,ਆਈ ਰੰਧਾਵਾ ਸਿੰਘ ਨੇ ਪਿੰਡ ਕਣਕਵਾਲ ਵਿਖੇ ਪ੍ਰੈਸ ਮੁਲਾਕਾਤ ਰਾਹੀਂ ਪ੍ਗਟ ਕੀਤੇ ਉਹਨਾਂ ਕਿਹਾ ਕਿ ਹਰਿਆਣਾ ਰਾਜ ਵਿਚੋਂ ਕਿਸੇ ਵਾਹਨ ਮਾਲਕ ਨੂੰ ਇਧਰੋ -ਉਧਰ ਅਤੇ ਉਧਰੋ ਇੱਧਰ ਨਹੀਂ ਆਉਣ ਦਿੱਤਾ ਜਾਵੇਗਾ ।ਕਿਉਂਕਿ ਇੱਧਰੋ ਉਧਰੋ ਚੋਰੀ ਛੁਪੇ ਜਾਣ ਆਉਣ ਵਾਲਿਆਂ ਤੇ ਪੁਲਿਸ ਪਾਰਟੀ ਵੱਲੋਂ ਪੂਰੀ ਬਾਜ਼ ਅੱਖ ਰੱਖੀ ਜਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆ ਨੂੰ ਕਾਨੂੰਨ ਅਨੁਸਾਰ ਸਜਾਵਾ ਦਿੱਤੀਆਂ ਜਾਣਗੀਆ