ਕਚਿਹਰੀ ਨਾਲ ਜੁੜੇ ਕੰਮ ਕਰਨ ਵਾਲਿਆਂ ਨੂੰ ਆਰਥਿਕ ਮੱਦਦ ਦੀ ਮੰਗ

ਨਵਪ੍ਰੀਤ ਸਿੰਘ ਜੌਨੀ ਖ਼ੈਰ ਪੁਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।
ਪੰਜਾਬ ਅਪ ਨਿਊਜ਼ ਬਿਉਰੋ : ਕਰੋਨੇ ਵਾਇਰਸ ਦੇ ਚੱਲਦਿਆਂ ਦੇਸ ਭਰ ਚ ਕੀਤੇ ਤਾਲਾ ਬੰਦੀ ਕਾਰਨ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਕੋਰੋਨਾ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਸਰਕਾਰ ਦਾ ਸਹਿਯੋਗ ਦੇ ਰਹੇ ਹਨ। ਅਜਿਹੇ ਹਲਾਤਾਂ ਵਿੱਚ ਜਿਥੇ ਕੋਰੋਨਾ ਵਾਇਰਸ ਨੇ ਦੁਨੀਆਂ ਭਰ ਦੇ ਦੇਸ਼ਾਂ ਦਾ ਅਰਥਚਾਰਾ ਵਿਗਾੜਿਆ ਹੈ ਉਥੇ ਹਰ ਰੋਜ਼ ਕੰਮ ਕਰਕੇ ਆਪਣਾ ਘਰ ਚਲਾਉਣ ਵਾਲੇ ਲੋਕਾਂ ਨੂੰ ਵੀ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈ ਗਏ ਉਸੇ ਤਰ੍ਹਾਂ ਤਹਿਸੀਲਾਂ ਅਤੇ ਜਿਲ੍ਹਾ ਪੱਧਰੀ ਅਦਾਲਤਾਂ ਦੇ ਬਾਹਰ ਬੈਠ ਕੇ ਆਪਣਾ ਰੁਜਗਾਰ ਚਲਾਉਣ ਵਾਲੇ ਟਾਇਪਿਸਟ , ਅਸਟਾਮ ਫਰੋਸ, ਨੋਟਰੀ , ਫੋਟੋ ਸਟੈਟ ਆਦਿ ਦਾ ਕੰਮ ਕਰਨ ਵਾਲੇ ਵੀ ਕਰੋਨਾਂ ਮਹਾਂਮਾਰੀ ਦਾ ਸੰਤਾਪ ਭੋਗ ਰਹੇ ਹਨ ਅਤੇ ਮਹਾਂਮਾਰੀ ਕਾਰਨ ਆਪਣੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਮੌਜੂਦਾ ਹਲਾਤਾਂ ਸਬੰਧੀ ਤਹਿਸੀਲ ਕੰਪਲੈਕਸ ਖਰੜ ਦੇ ਸਮੂਹ ਲਾਈਸੈਂਸ ਹੋਲਡਰਾਂ ਦੀ ਅਗਵਾਈ ਕਰ ਰਹੇ ਨਵਪ੍ਰੀਤ ਸਿੰਘ ਜੋਨੀ (ਖੈਰਪੁਰ) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਲੋਕਾਂ ਦੀ ਵੀ ਸਾਰ ਲਵੇ ਅਤੇ ਆਰਥਿਕ ਸਹਾਇਤਾ ਦੇਵੇ ਇਸ ਮੌਕੇ ਸੁੱਖਵਿੰਦਰ ਸਿੰਘ ਸੁੱਖੀ, ਬਿੱਟੂ ਕੁਰਾਲੀ, ਪਰਮਜੀਤ ਸਿੰਘ ਬਿੱਲਾ , ਬਲਜੀਤ ਕੌਰ ਨੌਟਰੀ, ਕੁਲਦੀਪ ਸਿੰਘ ਅਸਟਾਮ ਫਰੋਸ ਆਦਿ ਹਾਜਰ ਸਨ।