ਝਿੰਗੜਾ ਰੋਡ ਤੇ ਸੀਵਰੇਜ ਦੀ ਸਮੱਸਿਆ ਦਾ ਹੋਇਆ ਹੱਲ

ਨਗਰ ਕੌਂਸਲ ਅਧਿਕਾਰੀ ਮੁਕੰਮਲ ਹੋਏ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ।
ਪੰਜਾਬ ਅਪ ਨਿਊਜ਼ ਬਿਉਰੋ : ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਦੇ ਲੱਗਦੀ ਬਾਹਰੀ ਸੜਕ ਜੋ ਝਿੰਗੜਾਂ ਪਿੰਡ ਨੂੰ ਚੰਡੀਗੜ ਰੋਡ ਨਾਲ ਜੋੜਦੀ ਹੈ ਉਸ ਸੜਕ ਦਾ ਕਈ ਮਹੀਨਿਆਂ ਤੋਂ ਅਧੂਰਾ ਪਿਆ ਕੰਮ ਤਾਲਾਬੰਦੀ ਦੇ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਜੈਨ ਅਤੇ ਐਸੋ ਦੀ ਅਗਵਾਈ ਵਿੱਚ ਮੁਕੰਮਲ ਹੋ ਗਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੜਕ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਲਟਕ ਰਿਹਾ ਸੀ ਪਰ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਕੰਮ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤਾਲਾਬੰਦੀ ਵਿੱਚ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਇਸ ਨੂੰ ਮੁਕੰਮਲ ਕਰਵਾਇਆ ਹੈ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਨਾਲ ਇਸ ਮਾਰਕੀਟ ਵਿੱਚ ਸੀਵਰੇਜ ਦੀ ਵੀ ਸਮੱਸਿਆ ਆ ਰਹੀ ਸੀ।ਜਿਸ ਕਾਰਨ ਗੰਦਾ ਪਾਣੀ ਨਾਲੀਆਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆਉਂਦਾ ਸੀ ਜਿਸ ਨਾਲ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਸੀ ।ਇਨ੍ਹਾਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਉਨ੍ਹਾਂ ਵੱਲੋਂ ਹੌਦੀਆਂ ਬਣਾਈਆਂ ਗਈਆਂ ਹਨ ਜਿਸ ਨਾਲ ਹੁਣ ਨਾਲੀਆਂ ਦਾ ਪਾਣੀ ਸੰਚਾਰੂ ਢੰਗ ਨਾਲ ਚੱਲ ਪਿਆ ਹੈ। ਇਸ ਮੌਕੇ ਝਿੰਗੜਾਂ ਰੋਡ ਦੀ ਮਾਰਕੀਟ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਐਸੋ ਓ ਰਵਿੰਦਰ ਕੁਮਾਰ ਐਮੀ ਅਤੇ ਅਸ਼ੋਕ ਕੁਮਾਰ ਹਾਜ਼ਰ ਸਨ।