ਅੱਜ 8 ਮਈ ਦੀ ਸਵੇਰ 180 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਜ਼ਿਲ੍ਹਾ ਮੋਗਾ ਦੇ 11 ਕਰੋਨ ਪਾਜੀਟਿਵ ਮਰੀਜ਼ ਸਿਹਤਮੰਦ ਹੋ ਕੇ ਵਾਪਸ ਘਰ ਪਰਤੇ-ਡਿਪਟੀ ਕਮਿਸ਼ਨਰ

ਮੋਗਾ,ਸੰਕਰ ਯਾਦਵ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ 11 ਕਰੋਨਾ ਪਾਜੀਟਿਵ ਕੇਸ ਸਿਹਤਮੰਦ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲ੍ਹਾ ਮੋਗਾ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 43 ਹੈ। ਉਨ੍ਹਾਂ ਦੱਸਿਆ ਕਿ ਅੱਜ ਕਰੋਨਾ ਸਬੰਧੀ 180 ਨਮੂਨਿਆਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਜਿਹੜੇ 11 ਲੋਕ ਸਿਹਤਮੰਦ ਹੋ ਕੇ ਆਪਣੇ ਘਰ ਵਾਸ ਪਰਤੇ ਹਨ ਉਨ੍ਹਾਂ ਵਿੱਚ 4 ਮਹਾਂਰਾਸ਼ਟਰ ਤੋ ਆਏ ਮਰੀਜ਼, 6 ਬਾਘਾਪੁਰਾਣਾ ਤੋ ਅਤੇ 1 ਮਾਣੂੰਕੇ ਦਾ ਮਰੀਜ਼ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 209 ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋ ਵਾਪਸ ਪਰਤੇ ਹਨ। ਇਸੇ ਤਰ੍ਹਾਂ 426 ਬਾਹਰਲੇ ਸੂਬਿਆਂ ਤੋ ਆਏ ਮਜ਼ਦੂਰ, ਕੰਬਾਇਨਾਂ ਦੇ ਡਰਾਇਵਰ ਅਤੇ ਹੋਰ ਮਜ਼ਦੂਰਾਂ ਦੇ ਵੀ ਨਮੂਨੇ ਲਏ ਗਏ ਹਨ।ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ 43 ਐਕਟਿਵ ਕੇਸਾਂ ਵਿੱਚੋ 17 ਮਰੀਜ਼ ਸਿਵਲ ਹਸਪਤਾਲ ਬਾਘੁਪਰਾਣਾ ਵਿਖੇ ਅਤੇ 26 ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਹਨ।