ਜਿਲ੍ਹਾ ਮੈਜਿਸਟਰੇਟ ਨੇ ਕਰਫਿਊ ਵਿਚ ਛੋਟਾਂ ਦਾ ਕੀਤਾ ਐਲਾਨ ਦੁਕਾਨਾਂ, ਸਨਅਤਾਂ, ਉਸਾਰੀਆਂ ਤੇ ਦਫਤਰਾਂ ਨੂੰ ਦਿੱਤੀ ਛੋਟ

ਮਨਵਿੰਦਰ ਸਿੰਘ ਅੰਮ੍ਰਿਤਸਰ: ਜ਼ਿਲਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੌਰਾਨ ਦੁਕਾਨਾਂ ਖੋਲ•ਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 4 ਮਈ ਨੂੰ ਜਾਰੀ ਕੀਤੀਆਂ ਗਾਇਡ ਲਾਇਨ ਤਹਿਤ ਹੁਕਮ ਜਾਰੀ ਕਰਕੇ ਜ਼ਿਲ•ੇ ਵਿਚ ਉਸਾਰੀ, ਸਨਅਤ, ਵਪਾਰ ਲਈ ਜ਼ਰੂਰੀ ਛੋਟਾਂ ਸ਼ਰਤਾਂ ਸਹਿਤ ਦਿੱਤੀਆਂ ਜਾਂਦੀਆਂ ਹਨ। ਇਹ ਛੋਟ ਹਾਟਸਪਾਟ ਅਤੇ ਕੰਟੇਨਮੈਂਟ ਜੋਨ ਵਿਚ ਲਾਗੂ ਨਹੀਂ ਹੋਣਗੀਆਂ।
ਜਾਰੀ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਹਰੇਕ ਤਰਾਂ ਦੀ ਜਾਇਜ਼ ਉਸਾਰੀ, ਇਸ ਲਈ ਕਿਸੇ ਤਰਾਂ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਸ਼ਹਿਰਾਂ ਵਿਚ ਉਸਾਰੀ ਦੇ ਚੱਲ ਰਹੇ ਕੰਮ ਐਸ ਡੀ ਐਮ ਜਾਂ ਜਨਰਲ ਮੈਨੇਜਰ ਸਨਅਤ ਕੋਲੋਂ ਪ੍ਰਵਾਨਗੀ ਲੈ ਕੇ ਸ਼ੁਰੂ ਕੀਤੇ ਜਾ ਸਕਣਗੇ। ਬਿਨੈ ਕਾਰ ਜ਼ਰੂਰੀ ਸ਼ਰਤਾਂ ਪੂਰੀਆਂ ਕਰੇਗਾ ਅਤੇ ਨਾ ਕਰਨ ਦੀ ਸ਼ਰਤ ਵਿਚ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪੇਂਡੂ ਖੇਤਰ ਵਿਚ ਸਾਰੀਆਂ ਰਜਿਸਟਰਡ ਸਾਰੀਆਂ ਦੁਕਾਨਾਂ ਤੇ ਸ਼ਹਿਰਾਂ ਵਿਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਨੂੰ ਛੱਡ ਕੇ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਬਣਾ ਕੇ ਦੁਕਾਨਾਂ ਖੋਲ• ਸਕਦੇ ਹਨ। ਦੁਕਾਨਾਂ ਖੁੱਲਣ ਦਾ ਸਮਾਂ ਸੇਵਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਰਹੇਗਾ। ਸ਼ਹਿਰੀ ਖੇਤਰ ਵਿਚ ਮਾਰਕੀਟ ਤੇ ਬਾਜ਼ਾਰ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਇਸੇ ਸਮੇਂ ਲਈ ਖੋਲ•ੀਆਂ ਜਾ ਸਕਦੀਆਂ ਹਨ, ਇਸ ਤੋਂ ਇਲਾਵਾ ਸਬੰਧਤ ਐਸ ਡੀ ਐਮ ਅਤੇ ਡੀ ਐਸ ਪੀ ਸਮਾਨ ਦੀ ਮੰਗ ਨੂੰ ਵੇਖਦੇ ਹੋਏ ਉਸਨੂੰ ਆਗਿਆ ਦੇ ਸਕਦੇ ਹਨ।
ਸੈਲੂਨ, ਨਾਈਆਂ ਦੀਆਂ ਦੁਕਾਨਾਂ, ਸਪਾ, ਬਿਊਟੀ ਪਾਰਲਰ ਆਦਿ ਸੇਵਾਵਾਂ ਦੇਣ ਵਾਲੇ ਅਦਾਰੇ ਖੋਲਣ ਦੀ ਆਗਿਆ ਨਹੀਂ ਹੋਵੇਗੀ। ਈ-ਕਾਮਰਸ ਕੰਪਨੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਦੀਆਂ ਹਨ।
ਸ਼ਰਾਬ ਦੇ ਠੇਕੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੁੱਲ ਸਕਦੇ ਹਨ, ਪਰ ਪਬ, ਬਾਰ ਤੇ ਅਹਾਤੇ ਖੋਲ•ਣ ਦੀ ਆਗਿਆ ਨਹੀਂ ਹੋਵੇਗੀ। ਬੈਂਕ ਸਵੇਰੇ 9 ਵਜੇ ਤੋਂ 1 ਵਜੇ ਤੱਕ ਜਨਤਾ ਨੂੰ ਸੇਵਾਵਾਂ ਦੇ ਸਕਦੇ ਹਨ। ਰੈਸਟੋਰੈਂਟ ਅਤੇ ਹੋਰ ਅਜਿਹੇ ਅਦਾਰੇ ਹੋਮ ਡਿਲਵਰੀ ਲਈ ਆਗਿਆ ਲੈ ਸਕਦੇ ਹਨ, ਪਰ ਉਥੇ ਡਾਇਨੰਗ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਦੁਕਾਨਦਾਰ ਦੁਕਾਨਾਂ ਤੇ ਗਾਹਕਾਂ ਤੇ ਆਪਸੀ ਦੂਰੀ ਤੇ ਹੋਰ ਸਾਵਧਾਨੀਆਂ ਯਕੀਨੀ ਬਨਾਉਣਗੇ। ਹਰ ਕੋਈ ਮਾਸਕ ਦੀ ਵਰਤੋਂ ਕਰੇਗਾ ਅਤੇ ਪਰਿਵਾਰ ਵਿਚੋਂ ਇਕ ਮੈਂਬਰ ਹੀ ਖਰੀਦਦਾਰੀ ਲਈ ਪੈਦਲ ਜਾ ਸਕੇਗਾ। ਗੱਡੀ ਦੀ ਆਗਿਆ ਕਰਫਿਊ ਪਾਸ ਲੈ ਕੇ ਹੀ ਕੀਤੀ ਜਾ ਸਕੇਗੀ।
ਮਿਊਸੀਪਲ ਹੱਦ ਤੋਂ ਬਾਹਰ ਸਾਰੀ ਸਨਅਤ ਆਪਣਾ ਕੰਮ ਕਰ ਸਕਦੀ ਹੈ। ਇਸੇ ਤਰਾਂ ਸ਼ਹਿਰੀ ਖੇਤਰ ਜਿੱਥੇ ਲੇਬਰ ਰਹਿ ਰਹੀ ਹੋਵੇ ਉਹ ਵੀ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ। ਇਸ ਲਈ ਸਨਅਤਕਾਰਾਂ ਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ, ਉਹ ਸਵੈ ਘੋਸ਼ਣਾ ਪੱਤਰ ਭਰ ਕੇ ਸਨਅਤ ਵਿਭਾਗ ਦੇ ਜਨਰਲ ਮੈਨਜਰ ਨੂੰ ਈ-ਮੇਲ ਕਰ ਦੇਣ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਲੇਬਰ ਜਾਂ ਹੋਰ ਗੱਡੀਆਂ ਲਈ ਪਾਸ ਦੀ ਲੋੜ ਹੈ ਤਾਂ ਉਹ ਸਨਅਤ ਵਿਭਾਗ ਕੋਲੋਂ ਲੈ ਸਕੇਗਾ। ਲੇਬਰ ਲਈ ਸਮਾਂ ਸਵੇਰੇ 7 ਤੋਂ 9 ਵਜੇ ਤੱਕ ਜਾਣ ਤੇ ਸ਼ਾਮ 5 ਤੋਂ 7 ਵਜੇ ਤੱਕ ਦਫਤਰ ਤੋਂ ਆਉਣ ਦਾ ਰਹੇਗਾ।
ਸਰਕਾਰੀ ਦਫਤਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੋਲੇ ਜਾ ਸਕਦੇ ਹਨ। ਨਿੱਜੀ ਦਫਤਰ 33 ਫੀਸਦੀ ਸਟਾਫ ਨਾਲ ਖੋਲੋ। ਵਿਦਿਅਕ ਅਦਾਰੇ 33 ਫੀਸਦੀ ਸਟਾਫ ਨਾਲ ਕੇਵਲ ਦਫਤਰੀ ਕੰਮ ਲਈ ਖੋਲ•ਣ ਦੀ ਆਗਿਆ ਹੈ।