ਥਾਣਾ ਰਾਮਾਂ ਦੇ ਮੁੱਖ ਮੁਨਸ਼ੀ ਦੇ ਵਧੀਆ ਵਿਵਹਾਰ ਤੌ ਹਰ ਕੋਈ ਹੋ ਰਿਹਾ ਕਾਇਲ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ । ਮਿਲੀ ਜਾਣਕਾਰੀ ਅਨੁਸਾਰ ਰਾਮਾਂ ਥਾਣੇ ਅੰਦਰ ਮੁੱਖੀ ਮੁਨਸ਼ੀ ਰਣਧੀਰ ਸਿੰਘ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਐਸ ,ਅੇੈਸ ,ਪੀ, ਸਰਦਾਰ ਨਾਨਕ ਸਿੰਘ ,ਡੀ ਐਸ ,ਪੀ,ਨਰਿੰਦਰ ਸਿੰਘ ਤਲਵੰਡੀ ਸਾਬੋ ,ਅੇੈਸ,ਅੈਚ ,ਓ ਸਰਦਾਰ ਹਰਨੇਕ ਸਿੰਘ ਵੱਲੋਂ ਇਹਨਾਂ ਦੀਆਂ ਬਹੁਤ ਹੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ,ਇਹਨਾਂ ਨੂੰ ਰਾਮਾਂ ਥਾਣਾ ਦਾ ਮੁੱਖ ਮੁਨਸ਼ੀ ਲਗਾਇਆ ਗਿਆ ਹੈ । ਪੂਰੇ ਭਾਰਤ ਅੰਦਰ ਫੈਲੀ ਕੋਰੋਨਾ ਮਹਾਮਾਰੀ ਦੀ ਇਸ ਬਿਮਾਰੀ ਅੰਦਰ ਰਾਮਾਂ ਮੰਡੀ ਦੇ ਚੰਗੇ ਸ਼ਹਿਰੀ ਅਤੇ ਆਮ ਲੋਕ ਅਤੇ ਆਸ ਪਾਸ ਦੇ ਪਿੰਡਾਂ ਦੇ ਸਰਪੰਚਾਂ ਪੰਚਾ ਅਤੇ ਪੰਚਾਇਤਾਂ ਦੇ ਕਿਸੇ ਕੰਮ -ਧੰਦੇ ਲਈ ਜਦੋ ਰਾਮਾਂ ਥਾਣੇ ਅੰਦਰ ਜਾਂਦੇ ਹਨ ਤਾਂ ਮੁੱਖ ਮੁਨਸ਼ੀ ਬੜੇ ਹੀ ਤਰੀਕੇ ਨਾਲ ਗੱਲਬਾਤ ਕਰਦੇ ਹਨ, ਅਤੇ ਲੋਕਾਂ ਦੇ ਮਸਲੇ ਅਫਸਰਾਂ ਨਾਲ ਤਾਲ-ਮੇਲ ਕਰਕੇ ਉਸ ਮਸਲੇ ਨੂੰ ਹਲ ਕਰਵਊਦੇ ਹਨ। ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਉਹ ਥਾਣੇ ਦੇ ਮੁੱਖ ਮੁਨਸ਼ੀ ਨਾਲ ਗੱਲ ਕਰ ਰਹੇ ਹਨ ।ਉਹਨਾਂ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਕਰ ਰਹੇ ਹਨ ।ਮੁੱਖ ਮੁਨਸ਼ੀ ਦੇ ਬਾਰੇ ਅਕਸਰ ਹੀ ਲੋਕ ਇਹ ਕਹਿ ਰਹੇ ਹਨ ਕਿ ਬੜੇ ਹੀ ਨਿੱਘੇ ਅਤੇ ਮਿੱਠ ਬੋਲੜੇ ਇਨਸਾਨ ਹਨ। ਕਰੋਨਾ ਦੀ ਇਸ ਮਹਾਂਮਾਰੀ ਅੰਦਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।