ਦੇਸੂ ਮਾਜਰਾ ਦੇ ਤਲਵਿੰਦਰ ਨੇ ਕੀਤਾ ਸਾਦੇ ਢੰਗ ਨਾਲ ਵਿਆਹ, ਬਰਾਤ ਵਿਚ ਗਏ ਸਿਰਫ ਚਾਰ ਬੰਦੇ।

ਲੜਕੇ ਅਤੇ ਲੜਕੀ ਨੂੰ ਅਸ਼ੀਰਵਾਦ ਦਿਨ ਹੋਏ ਮਾਪੇ।
ਪੰਜਾਬ ਅਪ ਨਿਊਜ਼ ਬਿਊਰੋ: ਕਰੋਨਾ ਨੇ ਕਾਰਨ ਹਰ ਇਨਸਾਨ ਜਾ ਇਹ ਕਹਿ ਲਵੋ ਕਿ ਪੂਰਾ ਸੰਸਾਰ ਹੀ ਸਿਮਟ ਕੇ ਰਹਿ ਗਿਆ ਹੈ ਪਹਿਲਾ ਜਿਥੇ ਸਮਾਜ ਵਿਚ ਹਰ ਇਕ ਆਪਣੀ ਪਹਿਚਾਣ ਕਾਰਣ ਬਹੁਤ ਵੱਡੇ ਵੱਡੇ ਇਕੱਠ ਅਤੇ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਖਰਚਾ ਕਰਨਾ ਆਮ ਜਿਹੀ ਗੱਲ ਹੋ ਗਈ ਸੀ ਜਿਸ ਕਾਰਨ ਕਈ ਵਾਰ ਤਾਂ ਕੁੜੀ ਵਾਲੇ ਕਰਜੇ ਚੱਕ ਚੱਕ ਵਿਆਹ ਕਰਦੇ ਸੀ ਲੇਕਿਨ ਅੱਜ ਕਰੋਨਾ ਨੇ ਸਭ ਬਦਲ ਦਿੱਤਾ ਹੈ ਸਰਕਾਰਾਂ ਵੀ ਪੂਰੀ ਚੌਕਸੀ ਰੱਖ ਰਹੀਆ ਹਨ। ਇਸੇ ਤਰ੍ਹਾਂ ਅੱਜ ਮੋਹਾਲੀ ਦੇ ਦੇਸੂ ਮਾਜਰਾ ਦੇ ਰਹਿਣ ਵਾਲੇ ਤਲਵਿੰਦਰ ਸਿੰਘ ਨੇ ਵੀ ਆਪਣੀ ਬਰਾਤ ਵਿਚ ਸਿਰਫ 4 ਬੰਦੇ ਲੈਕੇ ਜਾਣੇ ਹੀ ਸਹੀ ਸਮਜਿਆ ਜਿਸ ਵਿਚ ਲੜਕੇ ਦਾ ਪਿਤਾ, ਭਰਾ,ਜੀਜਾ ਅਤੇ ਇਕ ਚਾਚਾ ਹੀ ਗਏ। ਕੁੜੀ ਜੋਕੇ ਮੋਰਿੰਡਾ ਦੀ ਰਹਿਣ ਵਾਲੀ ਹੈ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਅਤੇ ਆਪਣੇ ਸਾਰੇ ਰਿਸਤੇਦਾਰਾ ਨੂੰ ਵੀਡਿਓ ਕਾਲ ਰਾਹੀਂ ਹੀ ਪੂਰੇ ਵਿਆਹ ਦਾ ਨਜਾਰਾ ਦਿਖਾਇਆ ਗਿਆ ਪੂਰੇ ਵਿਆਹ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ।