ਮੋਗਾ ਵਿੱਚ ਸੇਵਾ ਕੇਦਰ 11 ਮਈ ਤੋ ਖੋਲ੍ਹੇ ਜਾਣਗੇ-ਡਿਪਟੀ ਕਮਿਸ਼ਨਰ, ਸਬ ਰਜਿਸਟਰਾਰ/ਜਾਟਿੰਟ ਸਬ ਰਜਿਸਟਰਾਰ ਦਫ਼ਤਰਾਂ ‘ਚ ਦਸਤਾਵੇਜ਼ ਰਜਿਸਟਰੀ 11 ਮਈ ਤੋ

ਮੋਗਾ,ਸੰਕਰ ਯਾਦਵ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਨਾਗਰਿਕ ਕੇਦਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ 13 ਸੇਵਾ ਕੇਦਰ 11 ਮਈ ਤੋ ਖੋਲ੍ਹੇ ਜਾਣਗੇ। ਇਹ ਕੇਦਰ ਸਵੇਰੇ 9 ਵਜੇ ਤੋ ਦੁਪਹਿਰ 1 ਵਜੇ ਤੱਕ ਖੋਲ੍ਹੇ ਜਾਣਗੇ। ਇਸੇ ਤਰ੍ਹਾ ਜ਼ਿਲ੍ਹੇ ਵਿੱਚ ਸਾਰੇ 8 ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰ ਵੀ ਸਵੇਰੇ 10 ਤੋ 1 ਵਜੇ ਤੱਕ 11 ਮਈ ਤੋ ਖੋਲ੍ਹੇ ਜਾਣਗੇ।
ਸੇਵਾ ਕੇਦਰ 9 ਤੋ 1 ਅਤੇ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰ 10 ਤੋ 1 ਵਜੇ ਤੱਕ ਖੁੱਲ੍ਹਣਗੇ
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸੇਵਾ ਕੇਦਰਾਂ ਵਿਖੇ ਸ਼ੁਰੂਆਤ ਵਿੱਚ ਕੇਵਲ 153 ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅਗਲੇ ਆਦੇਸ਼ਾਂ ਤੱਕ ਅਸਲਾ ਅਤੇ ਵਿਆਹ ਦੀ ਰਜਿਸਟ੍ਰੇ਼ਸਨ ਸਬੰਧੀ ਕੋਈ ਵੀ ਕੰਮ ਨਹੀ ਕੀਤਾ ਜਾਵੇਗਾ। ਇਸੇ ਤਰ੍ਹਾਂ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫ਼ਤਰਾਂ ਵਿਖੇ ਰਜਿਸਟਰੀਆਂ/ਵਸੀਕੇ ਕੀਤੇ ਜਾਣਗੇ।
ਉਨ੍ਹਾ ਦੱਸਿਆ ਕਿ ਸੇਵਾ ਕੇਦਰ ਖੋਲ੍ਹਣ ਤੋ ਪਹਿਲਾਂ ਉਥੇ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋ ਸੇਵਾ ਕੇਂਦਰਾਂ ਵਿਚ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਬਾਰੇ ਜਿਹੜੀ ਐਡਵਾਇਜ਼ਰੀ ਕੋਵਿਡ-19 ਸਬੰਧੀ ਜਾਰੀ ਕੀਤੀ ਹੈ ਗਈ ਹੈ ਉਸਦਾ ਪੂਰਾ ਖਿਆਲ ਰੱਖਿਆ ਜਾਵੇਗ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ 13 ਕੇਦਰ ਹੇਠ ਲਿਖੇ ਅਨੁਸਾਰ ਸਥਿਤ ਹਨ। ਸੁਵਿਧਾ ਕੇਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਮੋਗਾ, ਸਰਕੂਲਰ ਰੋਡ ਨੇੜੇ ਬਬਲੁ ਐਮ.ਸੀ. ਰੋਡ ਜੰਕਸ਼ਨ ਮੋਗਾ, ਬੀ.ਡੀ.ਪੀ.ਓ. ਦਫ਼ਤਰ ਕੋਟ ਈਸੇ ਖਾਂ, ਮੁਗਲੂ ਪੱਤੀ ਬਾਘਾਪੁਰਾਣ, ਨਗਰ ਨਿਗਮ ਇਮਾਰਤ ਮੋਗਾ, ਦਫ਼ਤਰ ਨਗਰ ਕੌਸਲ ਧਰਮਕੋਟ, ਸਬ ਤਹਿਸੀਲ ਬੱਧਨੀ ਕਲਾਂ, ਤਹਿਸੀਲ ਦਫ਼ਤਰ ਨਿਹਾਲ ਸਿੰਘ ਵਾਲਾ, ਅਜੀਤਵਾਲ, ਫਤਹਿਗੜ੍ਹ ਪੰਜਤੂਰ, ਜਲਾਲਾਬਾਦ ਈਸਟ, ਮਾੜੀ ਮੁਸਤਫਾ ਅਤੇ ਸਮਾਲਸਰ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਸੇਵਾ ਕੇਂਦਰ ਸਰਕਾਰ ਦੁਆਰਾ ਨਿਰਧਾਰਤ ਯੋਜਨਾ ਅਨੁਸਾਰ ਆਪਣੇ ਕੰਮ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਬ ਰਜਿਸਟਰਾਰ ਅਤੇ ਜਾਇੰਟ ਰਜਿਸਟਰਾਰ ਦਫ਼ਤਰਾਂ ਵਿੱਚ ਵੀ ਰਜਿਸਟ੍ਰੇਸਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮੋਗਾ ਵਿੱਚ ਸਬ ਰਜਿਸਟਰਾਰ ਦਫ਼ਤਰ ਮੋਗਾ, ਧਰਮਕੋਟ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਸਥਿਤ ਹਨ। ਜਦਕਿ ਜਾਇੰਟ ਸਬ-ਰਜਿਸਟ੍ਰਾਰ ਦੇ ਦਫ਼ਤਰ ਬੱਧਨੀ ਕਲਾਂ, ਸਮਾਲਸਰ, ਕੋਟ ਈਸੇ ਖਾਂ ਅਤੇ ਅਜੀਤਵਾਲ ਵਿਖੇ ਸਥਿਤ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਦਰਾਂ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖ ਕੇ ਕੰਮ ਕੀਤਾ ਜਾਵੇਗਾ ਅਤੇ ਨਾਲ ਹੀ ਇੱਥੇ ਦੇ ਮੁਲਾਜ਼ਮਾਂ ਵੱਲੋ ਦਸਤਾਨੇ, ਸੈਨੀਟਾਈਜਰ ਦੀ ਵਰਤੋ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ।