ਸਵੈ ਇੱਛਕ ਸੱਤ ਖੂਨਦਾਨੀਆਂ ਨੇ ਖੂਨ ਦਾਨ ਕੀਤਾ

ਖੂਨ ਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ।
ਪੰਜਾਬ ਅਪ ਨਿਊਜ਼ ਬਿਉਰੋ : ਅੱਜ ਮਿਤੀ 8 ਮਈ ਨੂੰ ਦੁਨੀਆ ਭਰ ਵਿੱਚ ਥੈਲਾਸੀਮਿਆ ਦਿਵਸ ਮਨਾਇਆ ਜਾ ਰਿਹਾ ਹੈ । ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਇਹ ਹੈ ਕਿ ਆਮ ਜਨਤਾ ਨੂੰ ਥੈਲਾਸੀਮਿਆ ਬਿਮਾਰੀ ਬਾਰੇ ਜਾਣੂ ਕਰਵਾਉਣਾ ਅਤੇ ਇਸ ਬਿਮਾਰੀ ਨਾਲ ਪੀੜਿਤ ਬੱਚਿਆਂ ਲਈ ਖੂਨਦਾਨ ਕਰਨ ਲਈ ਜਾਗਰੂਕ ਕਰਵਾਉਣਾ ਹੈ। ਕੋਵਿਡ 19 ਦੇ ਚੱਲਦਿਆਂ ਜਿੱਥੇ ਸਰਕਾਰ ਵੱਲੋਂ ਆਊਟਡੋਰ ਖੂਨਦਾਨ ਕੈਂਪ ਲਗਾਉਣ ਲਈ ਮਨਾਹੀ ਕੀਤੀ ਗਈ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਵੱਲੋ ਬਲੱਡ ਬੈਂਕ ਵਿਖੇ ਆ ਕੇ ਸਵੈ-ਇੱਛਾ ਨਾਲ ਖੂਨਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਪਿੰਡ, ਖੈਰਪੁਰ (ਜਿਲ੍ਹਾ ਰੋਪੜ) ਵੱਲੋ ਬਲੱਡ ਬੈਂਕ ਸਿਵਲ ਹਸਪਤਾਲ ਰੂਪਨਗਰ ਵਿਖੇ ਖੂਨਦਾਨ ਕਰਨ ਲਈ ਸਵੈ-ਇਛੁੱਕ ਖੂਨਦਾਨੀ ਖੂਨਦਾਨ ਕਰਨ ਲਈ ਭੇਜੇ ਗਏ, ਜਿਹਨਾਂ ਵਿੱਚੋਂ ਨਵਪ੍ਰੀਤ ਸਿੰਘ ਜੋਨੀ (ਸਰਪ੍ਰਸ਼ਤ), ਸੰਨੀ ਖੈਰਪੁਰ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਭੋਲੂ ਢੰਗਰਾਲੀ ਆਦਿ ਸਵੈ-ਇਛੁੱਕ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ । ਇਸ ਮੌਕੇ ਸ੍ਰੀ ਅਮਨਦੀਪ (ਸੀਨੀ. ਟੈਕਨੀਸੀਅਨ ) ਅਤੇ ਬਲੱਡ ਬੈਂਕ ਸਟਾਫ ਵੱਲੋਂ ਸਰਟੀਫਿਕੇਟ ਦੇ ਕੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖੂਨਦਾਨੀਆਂ ਦੀ ਹੋਸਲਾ ਅਫਜ਼ਾਈ ਕੀਤੀ ਗਈ ਇਸ ਸਮਾਜ ਸੇਵਾ ਦੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਬਿਕਰਮਜੀਤ ਸਿੰਘ ਬਿੱਕੀ (ਐਮ.ਏ ਅੰਗ੍ਰੇਜ਼ੀ) ਯੁਵਕ ਸੇਵਾਵਾਂ ਕਲੱਬ, ਪਿੰਡ ਖੈਰਪੁਰ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ ਅਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਦੇਸ਼ ਸੇਵਾ ਲਈ ਹਰ ਪੱਖੋਂ ਤਿਆਰ ਰਹਿਣਗੇ ।