ਪਿਛਲੇ ਜਾਰੀ ਕੀਤੇ ਗਏ ਪਾਸ ਰੱਦ, ਜਿਲ੍ਹਾ ਮੈਜਿਸਟ੍ਰੇਟ ਸਰਕਾਰੀ, ਰਜਿਸਟਰਡ ਪ੍ਰਾਈਵੇਟ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਪਹਿਚਾਣ ਪੱਤਰ ਹੀ ਕਰਫਿਊ ਪਾਸ ਵੱਜੋ ਇਸਤੇਮਾਲ ਕੀਤੇ ਜਾ ਸਕਣਗੇ

ਮੋਗਾ,ਸੰਕਰ ਯਾਦਵ, ਜਿਲ੍ਹਾ ਮੈਜਿਸਟ੍ਰੇਟ ਮੋਗਾ ਸ਼੍ਰੀ ਸੰਦੀਪ ਹੰਸ ਨੇ ਅੱਜ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਜਰੀਏ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਅਤੇ ਆਉਣ ਜਾਣ ਲਈ ਪਹਿਲਾਂ ਜਾਰੀ ਕੀਤੇ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ। ਦਫ਼ਤਰ ਡਿਪਟੀ ਕਮਿਸ਼ਨਰ ਅਤੇ ਸਿਵਲ ਪ੍ਰਸ਼ਾਸ਼ਨ ਦੇ ਬਾਕੀ ਵਿਭਾਗਾਂ ਦੇ ਅਧਿਕਾਰੀ/ਕ੍ਰਮਚਾਰੀਆਂ ਨੂੰ ਜਾਰੀ ਕਰਫਿਊ ਪਾਸ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ। ਜੇਕਰ ਭਵਿੱਖ ਵਿੰਚ ਕਿਸੇ ਤਰ੍ਹਾਂ ਦਾ ਹੋਰ ਕਰਫਿਊ ਪਾਸ ਜਾਰੀ ਕਰਨ ਦੀ ਲੋੜ ਪਈ ਤਾਂ ਉਸਤੇ ਵੱਖਰੇ ਤੌਰ ਤੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਸਰਕਾਰੀ ਅਤੇ ਰਜਿਸਟਰਡ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦਾ ਦਫ਼ਤਰੀ ਪਹਿਚਾਣ ਪੱਤਰ ਹੀ, ਕਰਫਿਊ ਦੋੌਰਾਨ ਦਫ਼ਤਰੀ ਆਵਾਜਾਈ ਲਈ ਇਸਤੇਮਾਲ ਹੋਵੇਗਾ ਅਤੇ ਵੱਖਰੇ ਤੌਰ ਤੇ ਕਰਫਿਊ ਪਾਸ ਦੀ ਲੋੜ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪ੍ਰਾਈਵੇਟ ਅਦਾਰੇ ਨੇ ਆਪਣੇ ਵਰਕਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਨਹੀ ਕੀਤੇ ਤਾਂ ਉਹ ਸ਼ਨਾਖਤੀ ਕਾਰਡ ਤੁਰੰਤ ਜਾਰੀ ਕਰਨਗੇ।
ਉਨ੍ਹਾਂ ਕਿਹਾ ਕਿ ਬੈਕਾਂ/ਪੋਸਟ ਆਫਿਸ ਦੇ ਪਬਲਿਕ ਡੀਲਿੰਗ ਲਈ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋ ਦੁਪਹਿਰ 1 ਵਜੇ ਤੱਕ ਹੋਵੇਗਾ। ਇਸ ਸ੍ਰੇਣੀ ਵਿੱਚ ਨਾਲ ਪਬਲਿਕ ਡੀਲਿੰਗ ਦਫ਼ਤਰੀ ਕੰਮਕਾਜ ਲਈ ਸਮਾਂ ਦੁਪਹਿਰ 2 ਵਜੇ ਤੋ 4 ਵਜੇ ਤੱਕ ਹੋਵੇਗਾ। ਕਰਫਿਊ ਦੌਰਾਨ ਬੈਕ/ਪੋਸਟ ਆਫਿਸ ਦੇ ਮੁਲਾਜ਼ਮਾਂ ਦੀ ਮੂਵਮੈਟ ਲਈ ਉ੍ਹਨਾਂ ਦਾਸ਼ਨਾਖਤੀ ਕਾਰਡ ਹੀ ਕਰਫਿਊ ਪਾਸ ਹੋਵੇਗਾ।
ਵੱਖ ਵੱਖ ਪ੍ਰਾਈਵੇਟ ਤੇ ਸਰਕਾਰੀ ਪ੍ਰੋਜੈਕਟਾਂ ਅਧੀਨ ਕੰਮ ਕਰਦੇ ਠੇਕੇਦਾਰ ਉਨ੍ਹਾਂ ਦੀ ਲੇਬਰ ਅਤੇ ਵਹੀਕਲ ਜਾਰੀ ਕੀਤੇ ਗਏ ਕਰਫਿਊ ਪਾਸ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹਿਣਗੇ। ਕਰਫਿਊ ਦੌਰਾਨ ਈ-ਕਮਰਸ ਕੰਪਨੀਆਂ ਨੂੰ ਕੇਵਲ ਜਰੂਰੀ ਵਸਤੂਆਂ ਦੀ ਸਪਲਾਈ ਲਈ ਛੋਟ ਹੋਵੇਗੀ।
ਬੱਸ ਸੇਵਾ, ਟੈਕਸੀ ਕੈਬ, ਆਟੋ ਰਿਕਸ਼ਾ, ਸਾਈਕਲ ਰਿਕ਼ਾ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਬਾਰਬਰਜ਼, ਸਲੂਨਜ਼, ਸਪਾਅ ਦੀਆਂ ਦੁਕਾਨਾਂ ਨੂੰ ਪੇਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੋਲ੍ਹਣ ਤੇ ਪਾਬੰਦੀ ਹੋਵੇਗੀ। ਹੋਟਲ, ਰੈਸਟੋਰੈਟ, ਢਾਬੇ (ਸ਼ਹਿਰੀ ਖੇਤਰ ਅੰਦਰ), ਤੰਬਾਕੂ, ਗੁਟਕਾ ਆਦਿ ਦੀਆਂ ਦੁਕਾਨਾਂ ਨੂੰ ਖੋਲ੍ਹਣ ਤੇ ਪਾਬੰਦੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪਸ਼ਟ ਕੀਤਾ ਕਿ ਸਾਰੇ ਵਿਦਿਅਕ ਅਦਾਰੇ, ਸਿਖਲਾਈ ਅਤੇ ਕੋਚਿੰਗ ਸੈਟਰ, ਆਈਲਾਈਟਸ ਸੈਟਰ, ਪ੍ਰਹੁਣਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਖੇਡ ਕੰਪਲੈਕਸ, ਸਵਿੰਮਿੰਗ ਪੂਲਜ਼, ਮਨੋਰੰਜਨ ਪਾਰਕ, ਕਲੱਬ, ਥੇਟਰ, ਬਾਰ, ਆਡੀਟੋਰੀਅਮ, ਐਸੰਬਲੀ ਹਾਲ ਅਤੇ ਹੋਰ ਸਮਾਜਿਕ, ਧਾਰਮਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਵਿਦਿਅਕ ਜਾਂ ਸੱਭਿਆਚਾਰਕ ਸਮਾਗਮ ਜਾਂ ਇਕੱਠ ਤੇ ਇਨ੍ਹਾਂ ਹੁਕਮਾਂ ਰਾਹੀ ਕੋਈ ਛੋਟ/ਢਿੱਲ ਨਹੀ ਹੋਵੇਗੀ ਅਤੇ ਇਨ੍ਹਾਂ ਤੇ ਪਹਿਲਾਂ ਵਾਂਗ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਢਿੱਲ ਦੇ ਸਮੇ ਦੌਰਾਨ ਲੋਕਾਂ ਨੂੰ ਕੇਵਲ ਪੈਦਲ ਜਾਂ ਸਾਈਕਲ ਜਾਂ ਟੂ ਵੀਲਰ ਤੇ ਘਰ ਤੋ ਬਾਹਰ ਆ ਕੇ ਜਰੂਰੀ ਵਸਤਾਂ ਖ੍ਰੀਦਣ ਦੀ ਇਜਾਜਤ ਹੈ ਜਿੱਥੋ ਤੱਕ ਹੋ ਸਕੇ ਨੇੜਲੀਆਂ ਦੁਕਾਨਾ ਤੋ ਹੀ ਜਰੂਰੀ ਸਮਾਨ ਦੀ ਖ੍ਰੀਦੋ ਫਰੋਖਤ ਕੀਤੀ ਜਾਵੇ।
ਇਸ ਤੋ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਜਨਤਾ ਨੂੰ ਸੂਚਿਤ ਕਰਦਿਆਂ ਕਿਹਾ ਕਿ ਇਸ ਦਫ਼ਤਰ ਵੱਲੋ ਕਰਫਿਊ ਦੌਰਾਨ ਦੁਕਾਨਾਂ ਨੂੰ ਖੋਲ੍ਹਣ ਅਤੇ ਆਉਣ ਜਾਣ ਲਈ ਪਹਿਲਾਂ ਜਾਰੀ ਕੀਤੇ ਸਾਰੇ ਪਾਸ ਕੈਸਲ ਕੀਤੇ ਜਾਂਦੇ ਹਨ। ਦਫ਼ਤਰ ਡਿਪਟੀ ਕਮਿਸ਼ਨਰ ਅਤੇ ਸਿਵਲ ਪ੍ਰਸ਼ਾਸ਼ਨ ਦੇ ਬਾਕੀ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਰੀ ਕਰਫਿਊ ਪਾਸ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।