ਡਾਕਟਰ ਪੁਲਿਸ ਫੋਜੀ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਲੀਡਰਾਂ ਵਾਂਗ ਹਰ 10 ਸਾਲ ਬਾਅਦ ਦਿੱਤੀ ਜਾਵੇ ਪੈਨਸ਼ਨ

ਮੋਗਾ ਪੱਤੋ ਹੀਰਾ ਸਿੰਘ:ਸੰਕਰ ਯਾਦਵ: ਅੱਜ ਸ਼੍ਰੀ ਸ਼੍ਰੀ 1008 ਮਾਹਾਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਨੇ ਪ੍ਰੈਸ ਨੌਟ ਜਾਰੀ ਕਰਦਿਆਂ ਹੌਇਆ ਕਿਹਾ ਕਿ ਅੱਜ ਦੀ ਔਖੀ ਘੜੀ ਵਿੱਚ ਜਿੱਥੇ ਸਬ ਲੋਕ ਆਪਣੇ ਘਰਾਂ ਵਿੱਚ ਬੈਠੇ ਕਰੋਨਾ ਮਹਾਮਾਰੀ ਨਾਲ ਜੰਗ ਲੜ ਰਹੇ ਹਨ
ਉਥੇ ਹੀ ਸਾਡੇ ਦੇਸ਼ ਦੇ ਕਈ ਮਹਿਕਮੇ ਆਪਣੀ ਜਿੰਦਗੀ ਨੂੰ ਦਾ ਤੇ ਲਾ ਕੇ ਸਾਡੀ ਹਿਫਾਜ਼ਤ ਕਰ ਰਹੇ ਹਨ ਜਿਵੇ ਕਿ ਡਾਕਟਰ ਅਤੇ ਉਨ੍ਹਾਂ ਦਾ ਪੁਰਾ ਸਟਾਫ ਪੁਲਿਸ ਪਰਸ਼ਾਸ਼ਣ ਆਰਮੀ ਅਤੇ ਸਫਾਈ ਕਰਮਚਾਰੀਆਂ ਇਹ ਸਾਡੀ ਹਿਫਾਜ਼ਤ ਲਈ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕਈ ਆਪਣੀ ਜਾਨ ਵੀ ਗੁਆ ਚੁੱਕੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਨ੍ਹਾਂ ਲਈ ਕਿ ਕਰ ਰਹੀ ਹੈ ਕੋਈ ਵੀ ਲੀਡਰ ਪੰਜ ਸਾਲ ਦੀ ਸੇਵਾ ਤੋ ਬਾਅਦ ਜੇਕਰ ਮੁੜ ਜਿੱਤ ਜਾੰਦਾ ਹੈ ਤਾ ਉਸ ਨੂੰ ਇਕ ਪੈਨਸ਼ਨ ਅਤੇ ਇਕ ਤੰਖਾਹ ਲੱਗ ਜਾਂਦੀ ਹੈ ਜੇਕਰ ਹਾਰ ਜਾਂਦਾ ਹੈ ਤਾਂ ਪੈਨਸ਼ਨ ਪੱਕੀ ਹੈ ਐਸੇ ਕਈ ਲੀਡਰ ਹਨ ਜਿੰਨ੍ਹਾਂ ਦੀਆਂ ਇਕ ਤੋ ਵੱਧ ਪੈਨਸ਼ਨਾ ਹਨ ਮੇਰੀ ਸਰਕਾਰ ਤੋਂ ਇਹੋ ਮੰਗ ਹੈ ਕਿ ਆਰਮੀ ਡਾਕਟਰ ਪੁਲਿਸ ਅਤੇ ਸਫਾਈ ਕਰਮਚਾਰੀਆਂਂ ਨੂੰ ਵੀ ਲੀਡਰਾਂ ਵਾਂਗ ਹਰ 10 ਸਾਲ ਬਾਅਦ ਪੈਨਸ਼ਨ ਦਿੱਤੀ ਜਾਵੇ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਇਸ ਬਾਰੇ ਵਿੱਚ ਮੋਦੀ ਸਰਕਾਰ ਨੂੰ ਖੱਤ ਲਿਖਣ ਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮੁਲਾਕਾਤ ਕਰਣਗੇ