ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਬੀਜਾਂ ਦੀਆ ਦੁਕਾਨਾਂ ਦੀ ਚੈੱਕਿਗ ਕੀਤੀ

0

ਪੰਜਾਬ ਅਪ ਨਿਊਜ਼ ਬਿਉਰੋ : ਡਾ ਰਣਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੀ ਅਗਵਾਈ ਹੇਠ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਆਪਣੀ ਟੀਮ ਨਾਲ ਕੁਰਾਲੀ ਸ਼ਹਿਰ ਦੀਆਂ ਬੀਜਾਂ ਦੀਆ ਦੁਕਾਨਾਂ ਦੀ ਚੈੱਕਿਗ ਕੀਤੀ ਅਤੇ ਰਿਕਾਰਡ ਚੈੱਕ ਕੀਤਾ । ਉਹਨਾਂ ਸਾਰੇ ਬੀਜ ਵੇਚਣ ਵਾਲੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਸਾਉਣੀ ਦੀਆਂ ਫਸਲਾਂ ਦੇ ਵਧੀਆ ਕੁਆਲਿਟੀ ਦੇ ਬੀਜ ਮੰਗਵਾਏ ਜਾਣ ਅਤੇ ਸਹੀ ਰੇਟ ਤੇ ਹੀ ਵੇਚੇ ਜਾਣ ਤਾਂ ਜੋ ਕਿਸੇ ਵੀ ਕਿਸਾਨ ਦਾ ਕੋਈ ਮਾਲੀ ਨੁਕਸਾਨ ਨਾ ਹੋਵੇ ਅਤੇ ਵਧੀਆ ਬੀਜ ਵਾਜਬ ਰੇਟ ਤੇ ਮਿਲੇ । ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਖਰੀਦੇ ਸਮਾਨ ਦਾ ਬਿੱਲ ਜਰੂਰ ਲਿਆਂ ਜਾਵੇ ਤਾਂ ਜੋ ਇਹ ਲੋੜ ਪੈਣ ਤੇ ਕੰਮ ਆ ਸਕੇ । ਉਹਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਪਾਣੀ ਦੀ ਬੱਚਤ ਅਤੇ ਲੇਬਰ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਰਕਬਾ ਮੱਕੀ ਦੀ ਬਿਜਾਈ ਹੇਠ ਲਿਆਉਣ ਅਤੇ ਥੋੜ੍ਹਾ – ਥੋੜ੍ਹਾ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਵੀ ਲਿਆਂਦਾ ਜਾਵੇ । ਉਹਨਾਂ ਬੀਜ ਵੇਚਣ ਵਾਲੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਬੀਜਾਂ ਦੇ ਰੇਟ ਆਪਣੀ ਦੁਕਾਨ ਤੇ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਬੀਜਾਂ ਦੇ ਸਹੀ ਰੇਟਾਂ ਬਾਰੇ ਪਤਾ ਲੱਗ ਸਕੇ ਅਤੇ ਆਪਣਾ ਸਾਰਾ ਰਿਕਾਰਡ ਸਹੀ ਰਖਿਆ ਜਾਵੇ ਜਿਵੇਂ ਸਟਾਕ ਰਜਿਸਟਰ, ਬਿੱਲ ਬੁੱਕ ਅਤੇ ਅਡੀਸ਼ਨਾਂ ਵਗੈਰਾ । ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਕਿਸਾਨਾਂ ਵੱਲੋਂ ਨਹ ਆਉਣੀ ਚਾਹੀਦੀ । ਸਾਰੇ ਦੁਕਾਨਦਾਰਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਸ ਵਧੀਆ ਕੁਆਲਿਟੀ ਦੇ ਬੀਜ ਹੀ ਕਿਸਾਨਾਂ ਨੂੰ ਵਾਜਬ ਰੇਟ ਤੇ ਦੇਵੇਗਾ । ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਸਵਿੰਦਰ ਕੁਮਾਰ ਏ ਟੀ ਐਮ, ਹਰਦੀਪ ਸਿੰਘ ,ਅਵਤਾਰ ਸਿੰਘ ਹਾਜਰ ਸਨ।

About Author

Leave a Reply

Your email address will not be published. Required fields are marked *

You may have missed