ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ

ਪੰਜਾਬ ਅਪ ਨਿਊਜ਼ ਬਿਉਰੋ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ (ਕੋਵਿਡ-19) ਬਿਮਾਰੀ ਨੂੰ ਵੇਖਦਿਆਂ ਹੋਇਆਂ ਅੱਜ ਨੇੜਲੇ ਪਿੰਡ ਚਤਾਮਲੀ ਵਿਖੇ ਡਿਪੂ ਹੋਲਡਰ ਅਮਰਜੀਤ ਸਿੰਘ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਤੇ ਦਾਲ ਵੰਡੀ । ਇਸ ਸਬੰਧੀ ਸਰਪੰਚ ਰਾਜਿੰਦਰ ਕੌਰ ਅਤੇ ਸੰਤੋਸ਼ ਕੌਰ (ਬਲਾਕ ਸੰਮਤੀ ਮੈਂਬਰ) ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਨਾਮਕ ਬੀਮਾਰੀ ਦੇ ਚੱਲਦਿਆਂ ਜਿੱਥੇ ਪੂਰੇ ਪੰਜਾਬ ਵਿੱਚ ਕਰਫਿਊ ਲੱਗੇ ਹੋਏ ਹਨ ਅਤੇ ਹਰ ਇੱਕ ਕੰਮ ਕਾਰ ਠੱਪ ਹੋ ਕੇ ਰਹਿ ਗਿਆ ਹੈ।ਜਿਸ ਨੂੰ ਵੇਖਦਿਆਂ ਹੋਇਆਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿ ਕਰੋਨਾ ਵਾਇਰਸ ਨਾਮਕ ਬਿਮਾਰੀ ਦੇ ਚੱਲਦਿਆਂ ਪੰਜਾਬ ਵਾਸੀ ਕੋਈ ਵੀ ਭੁੱਖਾ ਨਾ ਰਹੇ ਦਾ ਪਾਲਣ ਕਰਦੇ ਹੋਏ ਨੀਲੇ ਕਾਰਡ ਧਾਰਕਾਂ ਨੂੰ ਹਰ ਮੈਂਬਰ ਦੇ ਹਿਸਾਬ ਨਾਲ 15 ਕਿੱਲੋ ਕਣਕ ਵੰਡੀ ਗਈ।ਇਸ ਮੌਕੇ ਗੁਰਦੀਪ ਕੌਰ (ਸਰਪੰਚ ਧਿਆਨਪੁਰਾ), ਕੁਲਦੀਪ ਸਿੰਘ ਥਾਣੇਦਾਰ, ਡਾ ਗੁਰਵਿੰਦਰ ਸਿੰਘ, ਅਮਰਜੀਤ ਸਿੰਘ (ਡੀਪੂ ਹੋਲਡਰ)ਪਿਆਰਾ ਸਿੰਘ, ਰਜਿੰਦਰ ਸਿੰਘ, ਰਵਿੰਦਰ ਸਿੰਘ ਨੰਬਰਦਾਰ, ਬਲਜੀਤ ਸਿੰਘ, ਬਲਵੀਰ ਸਿੰਘ, ਹਰਮੇਸ਼ ਸਿੰਘ, ਹਰਮੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।