ਲਾਇਨਜ਼ ਕਲੱਬ ਨੇ ਪੱਤਰਕਾਰਾਂ ਤੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ

ਪੱਤਰਕਾਰਾਂ ਦਾ ਸਨਮਾਨ ਕਰਦੇ ਲਾਇਨਜ਼ ਕਲੱਬ ਦੇ ਮੈਂਬਰ।
ਪੰਜਾਬ ਅਪ ਨਿਊਜ਼ ਬਿਉਰੋ : ਕੋਵਿਡ -19 ਦੇ ਵੱਧ ਰਹੇ ਪ੍ਰਕੋਪ ਦੇ ਸੰਬੰਧ ਵਿੱਚ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਲਾਇਨਜ਼ ਕਲੱਬ ਗਰੇਟਰ ਕੁਰਾਲੀ ਵੱਲੋਂ ਇੱਕ ਮੁਹਿੰਮ ਦੇ ਤਹਿਤ ਕਰੋਨਾ ਨਾਲ ਲੜ ਰਹੇ ਵੀਰਾਂ ਨੂੰ ਸੈਨੇਟਾਇਜ਼ਰ ਤੇ ਮਾਸਕ ਵੰਡੇ ਗਏ। ਅੱਜ ਚੇਅਰਮੈਨ ਪ੍ਰੋਜਕਟ ਸੰਦੀਪ ਕੇ ਪੰਧੇਰ ਤੇ ਪ੍ਰਧਾਨ ਡਾ. ਅਨਿਲ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਕੁਰਾਲੀ ਦੇ ਪੱਤਰਕਾਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦੇ ਹੋਏ ਸੈਨੇਟਾਇਜ਼ਰ ਤੇ ਮਾਸਕ ਵੰਡੇ ਗਏ ਤਾਂ ਜੋ ਉਹ ਜਨਤਾ ਦੀ ਨਿਰੰਤਰ ਸੇਵਾ ਕਰਦੇ ਰਹਿਣ। ਇਸ ਮੌਕੇ ਸਕੱਤਰ ਲਾਇਨ ਅਮਰੀਕ ਸਿੰਘ ਭੱਟੀ, ਮੋਹਨ ਸਿੰਘ, ਖ਼ਜ਼ਾਨਚੀ ਜਸਵੀਰ ਸਿੰਘ ਮਠਾੜੂ , ਪੀ ਆਰ ਓ ਕਮਲ ਸ਼ਰਮਾ , ਰਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਰਜਿ. ਕੁਰਾਲੀ, ਰਛਪਾਲ ਸਿੰਘ, ਰਜਿੰਦਰ ਸਿੰਘ, ਡਾ ਵਰਿੰਦਰ ਪ੍ਰਭਾਕਰ, ਰਜਿੰਦਰ ਸੁੰਘ, ਪ੍ਰਵੀਨ ਕੁਮਾਰ, ਸੋਨੀ ਗਰਗ ਤੇ ਸਮੂਹ ਪੱਤਰਕਾਰ ਵੀਰ ਹਾਜ਼ਰ ਸਨ।