ਸ਼ਹਿਰ ਵਿੱਚ ਦਿੱਤੀ ਕਰੋਨਾ ਨੇ ਦਸਤਕ,ਦੋ ਦੀ ਰਿਪੋਰਟ ਪਾਜ਼ਿਟਿਵ

0

ਕਰੋਨਾ ਪੀੜਤਾਂ ਦੇ ਘਰ ਨਜ਼ਦੀਕੀ ਖੇਤਰ ਨੂੰ ਜਾਂਚਦੇ ਹੋਏ ਇਕਾਂਤਵਾਸ ਦੇ ਪੋਸਟਰ ਲਗਾਉਂਦੇ ਹੋਏ

ਪੰਜਾਬ ਅਪ ਨਿਊਜ਼ ਬਿਉਰੋ : ਅੱਜ ਸ਼ਹਿਰ ਕੁਰਾਲੀ ਵਿਖੇ ਕਰੋਨਾ ਦੇ ਦੋ ਮਰੀਜ਼ ਪਾਜੀਟਿਵ ਆਉਣ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਡਾ. ਭਪਿੰਦਰ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ ਨੰਬਰ 9 ਨਿਊ ਮਾਸਟਰ ਕਾਲੋਨੀ ਅਤੇ ਲਖਵੀਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਵਾਰਡ ਨੰਬਰ ਛੇ ਮਾਡਲ ਟਾਊਨ ਦਾ ਕਰੋਨਾ ਪਾਜ਼ਟਿਵ ਆਇਆ ਹੈ।ਜਿਸ ਕਰਕੇ ਉਨ੍ਹਾਂ ਵੱਲੋਂ ਵੱਖ ਵੱਖ ਸਿਹਤ ਵਿਭਾਗ ਦੀਆਂ ਟੀਮਾਂ ਦਾ ਗਠਨ ਕਰਕੇ ਉਕਤ ਦੋਨੋਂ ਕਲੋਨੀਆਂ ਦੇ ਵਾਸੀਆਂ ਦਾ ਚੈਕ ਅੱਪ ਕੀਤਾ ਗਿਆ। ਇਸ ਚੈੱਕਅਪ ਦੌਰਾਨ 72 ਘਰਾਂ ਅਤੇ 327 ਵਿਅਕਤੀਆਂ ਦੀ ਜਾਂਚ ਕੀਤੀ ਗਈ ਜੋ ਕਿ ਸਭ ਤੰਦਰੁਸਤ ਸਨ। ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸਿਵਲ ਹਸਪਤਾਲ ਖਰੜ ਵਿਖੇ ਸੈਂਪਲ ਦੇਣ ਲਈ ਭੇਜਿਆ ਗਿਆ ਅਤੇ ਇਸ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਪੀੜ੍ਹਤ ਲੜਕੀ ਦੇ ਪੇਕੇ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਕੁਰਾਲੀ ਚੰਡੀਗੜ੍ਹ ਰੋਡ ਉੱਤੇ ਸਥਿੱਤ ਪਿੰਕੀ ਕਲੋਨੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਵੀ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ।ਇਸੇ ਤਰ੍ਹਾਂ ਦੂਜੇ ਮਰੀਜ਼ ਲਖਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਸ਼ੇ ਤੋਂ ਅਮਨਦੀਪ ਕੌਰ ਸਰਕਾਰੀ ਹਸਪਤਾਲ ਰੋਪੜ ਵਿਖੇ ਆਪਣੀ ਸੇਵਾਵਾਂ ਦੇ ਰਹੀ ਸੀ ਅਤੇ ਲਖਬੀਰ ਸਿੰਘ ਪੇਸ਼ੇ ਤੋਂ ਇੱਕ ਰੋਡਵੇਜ਼ ਵਿੱਚ ਬੱਸ ਡਰਾਈਵਰ ਹੈ।ਇਨ੍ਹਾਂ ਮਰੀਜ਼ਾਂ ਦੇ ਆਉਣ ਕਾਰਨ ਸਿਹਤ ਵਿਭਾਗ ਹੋਰ ਵੀ ਜਿਆਦਾ ਚੁਕੰਨਾ ਹੋ ਚੁੱਕਾ ਹੈ ਤਾਂ ਜੋ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਨੂੰ ਇੱਥੇ ਹੀ ਰੋਕਿਆ ਜਾ ਸਕੇ। ਇਸ ਸਰਵੇ ਨੂੰ ਕਰ ਰਹੀਆਂ ਟੀਮਾਂ ਵਿੱਚ ਸਵਰਨ ਸਿੰਘ ਸਿਹਤ ਇੰਸਪੈਕਟਰ, ਸੁਨੀਲ ਕੁਮਾਰ, ਹਰਸਿਮਰਨਜੀਤ ਸਿੰਘ, ਕਿਰਨਜੀਤ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਮਨਦੀਪ ਕੌਰ ਸ਼ਾਮਲ ਸਨ।

About Author

Leave a Reply

Your email address will not be published. Required fields are marked *

You may have missed