ਯੁਵਕ ਸੇਵਾਵਾਂ ਕਲੱਬ ਨੇ ਸਕੂਲ ਦੀ ਸਾਫ ਸਫ਼ਾਈ ਕੀਤੀ

ਸਕੂਲ ਦੀ ਸਫ਼ਾਈ ਉਪਰੰਤ ਕਲੱਬ ਮੈਂਬਰ ਤੇ ਸਟਾਫ਼।

ਪੰਜਾਬ ਅਪ ਨਿਊਜ਼ ਬਿਉਰੋ : ਕਰੋਨਾ ਮਹਾਂਮਾਰੀ ਦੇ ਮਦੇਨਜ਼ਰ ਨੇੜਲੇ ਪਿੰਡ ਢੰਗਰਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਾਜ ਸੇਵੀ ਸੰਸਥਾ ਯੁਵਕ ਸੇਵਾਵਾਂ ਕਲੱਬ ਖ਼ੈਰਪੁਰ ਦੇ ਮੈਬਰਾਂ ਨੇ ਪਾਰਕਾਂ,ਕਿਆਰੀਆਂ ਤੇ ਗਮਲਿਆਂ ਦੀ ਸਫ਼ਾਈ ਕਰਨ ਦੇ ਨਾਲ ਉਨ੍ਹਾਂ ਨੂੰ ਪਾਣੀ ਵੀ ਦਿੱਤਾ ਅਤੇ ਸਕੂਲ ਦੇ ਚੌਗਿਰਦੇ ਨੂੰ ਪਲਾਸਟਿਕ ਮੁਕਤ ਕਰਦਿਆਂ ਸਮਾਜ ਨੂੰ ਰੋਗ ਰਹਿਤ ਕਰਨ ਦਾ ਪੈਗਾਮ ਦਿੱਤਾ। ਕਲੱਬ ਪ੍ਰਧਾਨ ਬਿਕਰਮਜੀਤ ਸਿੰਘ ਬਿੱਕੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਕਾਰਨ ਸਾਰੀ ਦੁਨੀਆਂ ਭਿਆਨਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ ਤੇ ਸਰਕਾਰੀ ਹਦਾਇਤਾਂ ਦਾ ਪਾਲਣ ਕਰੀਏ। ਸਕੂਲ ਇੰਚਾਰਜ ਮੈਡਮ ਦਵਿੰਦਰ ਕੌਰ ਨੇ ਇਸ ਉਪਰਾਲੇ ਲਈ ਕਲੱਬ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਤੇ ਆਸ ਪਾਸ ਨੂੰ ਸਾਫ਼ ਰੱਖਣ ਦੇ ਨਾਲ ਨਾਲ ਸਾਨੂੰ ਆਪਣੀ ਨਿੱਜੀ ਸਫ਼ਾਈ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਆਪਾਂ ਨਿਰੋਗ ਰਹਿਕੇ ਹੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਾਂ।ਇਸ ਮੌਕੇ ਕਲੱਬ ਮੈਂਬਰ ਨਵਪ੍ਰੀਤ ਸਿੰਘ, ਤਰਲੋਚਨ ਸਿੰਘ, ਸਤਿੰਦਰਪਾਲ ਸਿੰਘ ਅਤੇ ਮੈਡਮ ਬਲਵਿੰਦਰ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *