September 25, 2022

ਸ਼੍ਰੀ ਹਜ਼ੂਰ ਸਾਹਿਬ ਤੋਂ ਸੰਗਤ ਲੈਕੇ ਪਰਤੇ ਡਰਾਇਵਰਾਂ ਨੇ ਸਰਕਾਰੀ ਇਕਾਂਤਵਾਸ ਵਿੱਚ ਹੋ ਰਹੀ ਦੁਰਦਸ਼ਾ ਬਾਰੇ ਵੀਡੀਓ ਵਾਇਰਲ ਕੀਤੀ

ਕੋਰੋਨਾ ਪੀੜਿਤ ਡਰਾਇਵਰ ਖਾਣ ਲਈ ਆਈਆਂ ਰੋਟੀਆਂ ਅਤੇ ਸਬਜੀ ਵਿਖਾਉਂਦੇ ਹੋਏ।

ਪੰਜਾਬ ਅਪ ਨਿਊਜ਼ ਬਿਉਰੋ : ਕੋਰੋਨਾ ਦੀ ਲਾਗ ਕਾਰਨ ਦੇਸ਼ ਚਿੰਤਾ ਵਿੱਚ ਹੈ ਕਿਉਂਕਿ ਦੇਸ਼ ਅਤੇ ਪੰਜਾਬ ਵਿੱਚ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਰੋਜਾਨਾ ਵਾਧਾ ਹੋ ਰਿਹਾ ਹੈ। ਕੋਰੋਨਾ ਪੀੜਿਤ ਮਰੀਜ ਜੋ ਸਰਕਾਰ ਵੱਲੋਂ ਇਕਾਂਤਵਾਸ ਵਿੱਚ ਭੇਜੇ ਗਏ ਹਨ ਉਹ ਹਾਲਾਤਾਂ ਦੇ ਬਾਰੇ ਵੀਡੀਓ ਵਾਇਰਲ ਕਰਕੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ ਰਹੇ ਹਨ। ਇਸੇ ਤਰ੍ਹਾਂ ਇੱਕ ਵੀਡੀਓ ਸ਼੍ਰੀ ਹਜੂਰ ਸਾਹਿਬ ਤੋਂ ਸੰਗਤ ਨੂੰ ਲੈ ਕੇ ਪਰਤੇ ਬੱਸ ਡਰਾਇਵਰਾਂ ਵਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੁਰਾਲੀ ਦੇ ਨਜਦੀਕੀ ਪਿੰਡ ਬਲਾਕ ਮਾਜਰੀ ਅਧੀਨ ਪਰਮਜੀਤ ਸਿੰਘ ਕੁਬਾਹੇੜੀ ਅਤੇ ਕੁਲਵਿੰਦਰ ਸਿੰਘ ਸੰਗਤਪੁਰਾ ਅਤੇ ਉਨ੍ਹਾਂ ਦੇ ਹੋਰ ਡਰਾਇਵਰ ਸਾਥੀਆਂ ਨੇ ਵਾਇਰਲ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪੂਰਾ ਅਤੇ ਪੋਸ਼ਟਿਕ ਖਾਣਾ ਭੇਜਣ ਦੀ ਗੁਜਾਰਿਸ਼ ਕੀਤੀ ਹੈ ਜਦੋਂ ਪੱਤਰਕਾਰਾਂ ਵੱਲੋਂ ਫੋਨ ਉੱਤੇ ਗੱਲ ਕੀਤੀ ਤਾਂ ਇਨ੍ਹਾਂ ਡਰਾਇਵਰਾਂ ਨੇ ਦੱਸਿਆ ਕਿ ਉਹ ਸ਼੍ਰੀ ਹਜੂਰ ਸਾਹਿਬ 24 ਅਪ੍ਰੈਲ ਨੂੰ ਗਏ ਸਨ ਅਤੇ ਸੰਗਤ ਲੈ ਕੇ 30 ਅਪ੍ਰੈਲ ਨੂੰ ਵਾਪਸ ਆਏ ਸਨ ਉਸ ਦਿਨ ਤੋਂ ਹੀ ਉਹ ਇਕਾਂਤਵਾਸ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਸੀ ਹੁਣ ਦੂਜੀ ਪੋਜ਼ਿਟਿਵ ਆ ਗਈ ਹੁਣ ਤੀਜਾ ਟੈਸਟ ਗਿਆਨ ਸਾਗਰ ਹਸਪਤਾਲ ਵਿੱਚ ਹੋਣ ਕਾਰਨ ਬਨੂੜ ਵਿੱਚ ਲਿਆ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਕਿਸੇ ਨੂੰ ਕੋਈ ਕੋਰੋਨਾ ਦੇ ਲੱਛਣ ਨਹੀਂ ਹਨ ਅਤੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਖਾਣੇ ਵਿੱਚ 2 ਫੁਲਕੇ ਅਤੇ ਨਾਲ ਸੜੇ ਹੋਏ ਆਲੂਆਂ ਦੀ ਸਬਜੀ ਖਾਣ ਲਈ ਦਿੱਤੀ ਜਾਂਦੀ ਹੈ ਜਿਸਨੂੰ ਕੋਈ ਖਾਂਦਾ ਤੱਕ ਨਹੀਂ ਉਨ੍ਹਾਂ ਨੇ ਸਰਕਾਰ ਤੋਂ ਪੌਸ਼ਟਿਕ ਖਾਣਾ ਭੇਜਣ ਦੀ ਅਪੀਲ ਕੀਤੀ ਹੈ ਉਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਟੈਸਟਾਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਫਿਟ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਦੇ ਮਰੀਜਾਂ ਦੇ ਨਾਲ ਰੱਖਿਆ ਹੋਇਆ ਹੈ ਜਿਸ ਕਾਰਨ ਉਹ ਕਦੇ ਵੀ ਬੀਮਾਰ ਹੋ ਸੱਕਦੇ ਹਨ ਉਨ੍ਹਾਂ ਨੇ ਵੱਖ ਰੱਖੇ ਜਾਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦ ਤੋਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਸਿਰਫ ਬਿਕਾਸੂਲ ਹੀ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਹੂਲਤਾਂ ਨੂੰ ਠੀਕ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿੱਚ ਸੀ ਐਮ ਓ ਨਾਲ ਫ਼ੋਨ ਤੇ ਰਾਬਤਾ ਕਾਇਮ ਨਹੀਂ ਹੋ ਸਕਿਆ।

Leave a Reply

Your email address will not be published.