ਕੁਰਾਲੀ ਨਗਰ ਕਾਉਂਸਿਲ ਨੇ ਬੱਸ ਸਟੈਂਡ ਉਤੇ ਟ੍ਰੈਫਿਕ ਲਾਈਟ ਲਗਾਉਣ ਦਾ ਕੰਮ ਕੀਤਾ ਸ਼ੁਰੂ

ਪੰਜਾਬ ਅਪ ਨਿਊਜ਼ ਬਿਉਰੋ :ਕੁੱਝ ਦਿਨ ਪਹਿਲਾ ਬੱਸ ਸਟੈਂਡ ਦੇ ਚੰਡੀਗੜ੍ਹ ਪਾਸੇ ਨੂੰ ਜਾਣ ਵੱਲ ਜੋ ਟ੍ਰੈਫਿਕ ਲਾਈਟ ਇਕ ਐਕਸੀਡੈਂਟ ਕਾਰਨ ਟੁੱਟ ਗਿਆ ਸੀ ਜਿਸਦੇ ਕਾਰਨ ਟ੍ਰੈਫਿਕ ਪੁਲਿਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ. ਅੱਜ ਨਗਰ ਕੌਂਸਿਲ ਵੱਲੋ ਇਸ ਟੁੱਟੇ ਹੋਏ ਪੋਲ ਨੂੰ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ . ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਾਉਂਸਿਲ ਦੇ ਜੇ ਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਦੋ ਤੌ ਇਹ ਪੋਲ ਟੁਟਿਆ ਹੈ ਉਸ ਸਮੇ ਤੌ ਹੀ ਟ੍ਰੈਫਿਕ ਵਿਚ ਦਿੱਕਤ ਆ ਰਹੀ ਸੀ ਜਿਸਦੇ ਚੱਲਦੇ ਕੌਂਸਿਲ ਦੇ ਈ ਊ ਵੀ ਕੇ ਜੈਨ ਦੇ ਹੁਕਮ ਸਦਕਾ ਅੱਜ ਨਵੀ ਲਾਈਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਓਹਨਾ ਦੇ ਦੱਸਿਆ ਕਿ ਅੱਜ ਇਸ ਪੋਲ ਨੂੰ ਲਗਾ ਦੇ ਉਪਰ ਲਾਈਟਾਂ ਲਗਾ ਦਿਤੀਆਂ ਜਾਣਗੀਆਂ ਅਤੇ ਕਲ ਨੂੰ ਬਿਜਲੀ ਦਾ ਕੰਨੇਕਸ਼ਨ ਕਰ ਦਿੱਤਾ ਜਾਏਗਾ ਤਾ ਜੋ ਕਿਸੀ ਨੂੰ ਵੀ ਇਨ੍ਹਾਂ ਲਾਈਟਾਂ ਉਤੇ ਕੋਈ ਮੁਸੀਬਤ ਨਾ ਆਵੇ