ਸਾਰੇ ਉਦਯੋਗ / ਉਦਯੋਗਿਕ ਅਦਾਰਿਆਂ ਨੂੰ ਓਰੈਂਜ ਜ਼ੋਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਵਿੱਚ ਖੋਲ੍ਹਣ ਦੀ ਆਗਿਆ

ਪੰਜਾਬ ਅਪ ਨਿਊਜ਼ ਬਿਉਰੋ :ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਪ੍ਰਾਪਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਰਫਿਊ ਵਿੱਚ ਪਹਿਲਾਂ ਤੋਂ ਮੌਜੂਦ ਢਿੱਲਾਂ ਦੇ ਨਾਲ ਹੋਰ ਢਿੱਲ ਦੇਣ ਦੇ ਆਦੇਸ਼ ਦਿੱਤੇ ਹਨ ਅਤੇ ਇਹ ਆਦੇਸ਼ ਪਿਛਲੇ ਹੁਕਮਾਂ ਨੂੰ ਰੱਦ ਕਰ ਦੇਣਗੇ।
ਬੈਂਕਾਂ ਦਾ ਜਨਤਕ ਲੈਣ-ਦੇਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ / ਸਬੰਧਤ ਬੈਂਕ ਦੇ ਨਿਯਮਤ ਘੰਟਿਆਂ ਦੇ ਵਿਚਕਾਰ
ਰੈਸਟੋਰੈਂਟ / ਈਟਰੀ, ਘਰਾਂ ਵਿੱਚ ਸਪੁਰਦਗੀ ਅਤੇ ਟੇਕ ਅਵੇਅ ਦੀਆਂ ਸੇਵਾਵਾਂ ਹੀ ਦੇ ਸਕਦੇ ਹਨ ਤੇ ਉਹ ਵੀ ਜ਼ਿਲ੍ਹਾ ਮੈਜਿਸਟਰੇਟ ਦੀ ਖ਼ਾਸ ਆਗਿਆ ਨਾਲ। ਇਸ ਤੋਂ ਤੋਂ ਇਲਾਵਾ ਇਹ ਮ ਬੰਦ ਰਹਿਣਗੇ ਅਤੇ ਉੱਥੇ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਇਸ ਸ਼ਰਤ ਦੀ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐੱਚ.ਏ.) ਦੇ ਨਿਯਮਾਂ ਅਨੁਸਾਰ “ਓਰੇਂਜ ਜ਼ੋਨ” ਵਿਚ ਸਰਕਾਰੀ ਅਤੇ ਨਿੱਜੀ ਦੋਵਾਂ ਉਦਯੋਗਾਂ / ਉਦਯੋਗਿਕ ਅਦਾਰਿਆਂ ਨੂੰ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਵਿੱਚ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਕਿਉਂਕਿ ਜ਼ਿਲ੍ਹਾ ਵੀ ਉਸ ਜ਼ੋਨ ਵਿੱਚ ਪੈਂਦਾ ਹੈ। ਬੈਂਕਾਂ ਵਿਚ ਜਨਤਕ ਲੈਣ-ਦੇਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਂ ਸਬੰਧਤ ਬੈਂਕ ਦੇ ਨਿਯਮਤ ਘੰਟਿਆਂ ਦੇ ਵਿਚਕਾਰ ਹੋਵੇਗਾ।
ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਵੇਗਾ ਪੜਾਅਵਾਰ ਰੋਟੇਸ਼ਨ
ਸ਼ਹਿਰੀ ਖੇਤਰਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਇੱਕ ਪੜਾਅਵਾਰ ਰੋਟੇਸ਼ਨ ਅਧਾਰ ‘ਤੇ ਖੋਲ੍ਹੀਆਂ ਜਾ ਸਕਦੀਆਂ ਹਨ ਪਰ ਪੜਾਅਵਾਰ ਰੋਟੇਸ਼ਨ ਜ਼ਰੂਰੀ ਦੁਕਾਨਾਂ (ਭੋਜਨ / ਕਰਿਆਨੇ / ਦੁੱਧ ਅਤੇ ਦੁੱਧ ਦੀਆਂ ਵਸਤਾਂ / ਦਵਾਈ), ਰੈਸਟੋਰੈਂਟਾਂ / ਈਟਰੀਜ਼ (ਇਜਾਜ਼ਤ ਨਾਲ), ਵਰਕਸ਼ਾਪਾਂ ਜਿਵੇਂ ਕਿ ਵਾਹਨਾਂ, ਸ਼ਰਾਬ ਦੇ ਠੇਕਿਆਂ ਅਤੇ ਵਿਸ਼ੇਸ਼ ਤੌਰ ‘ਤੇ ਛੋਟ ਪ੍ਰਾਪਤ ਵਾਲਿਆਂ ‘ਤੇ ਲਾਗੂ ਨਹੀਂ ਹੋਵੇਗੀ।ਸਾਰੀਆਂ ਹੋਰ ਪਾਬੰਦੀਆਂ ਜੋ ਪਹਿਲਾਂ ਤੋਂ ਲਾਗੂ ਹਨ ਅਤੇ ਜਾਰੀ ਰਹਿਣਗੀਆਂ ਅਤੇ ਸਾਰੇ ਸਬੰਧਿਤਾਂ ਵੱਲੋਂ ਗ੍ਰਹਿ ਮੰਤਰਾਲੇ / ਪੰਜਾਬ ਸਰਕਾਰ ਦੀ ਮਿਆਰੀ ਕਾਰਜ ਪ੍ਰਕਿਰਿਆ ਅਤੇ ਰਾਸ਼ਟਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
ਕੋਈ ਵੀ ਉਲੰਘਣਾ ਕਰਨ ‘ਤੇ ਆਫਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।