ਚਾਚੀ ਦਾ ਦੇਹਾਂਤ ਨਗਰ ਕੌਂਸਲ ਕਲਰਕ ਨੂੰ ਸਦਮਾ

ਰਾਮਾਂ ਮੰਡੀ ਬਲਬੀਰ ਸਿੰਘ ਬਾਘਾ :ਰਾਮਾਂ ਮੰਡੀ ਸ਼ਹਿਰ ਦੇ ਨਗਰ ਕੌਂਸਲ ਦੇ ਦਫ਼ਤਰ ਅੰਦਰ ਕਲਰਕ ਰਜੇਸ਼ ਕੁਮਾਰ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਹਨਾਂ ਦੀ ਚਾਚੀ ਨਿਰਮਲਾ ਦੇਵੀ ਧਰਮ ਪਤਨੀ ਸਾਬਕਾ ਜਮਾਦਾਰ ਕਿਸ਼ਨ ਕੁਮਾਰ ਦਾ ਅਚਾਨਕ ਦੇਹਾਂਤ ਹੋ ਗਿਆ । ਸੀ੍ ਮਤੀ ਨਿਰਮਲਾ ਦੇਵੀ ਸੁੂਗਰ ਦੇ ਮਰੀਜ ਸਨ ਅਚਾਨਕ ਸੂਗਰ ਵਧਣ ਕਾਰਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਮੌਤ ਹੋ ਗਈ ।ਸੀ੍ ਮਤੀ ਨਿਰਮਲਾ ਦੇਵੀ ਬੜੇ ਹੀ ਸਾਂਤ ਸੁਭਾਅ ਤੇ ਮਿੱਠ ਬੋਲੜੇ ਸਨ । ਉਹਨਾਂ ਦੀ ਬੇ ਬਖਤ ਹੋਈ ਮੌਤ ਦਾ ਸਾਰੇ ਗਲੀ ਮੁਹੱਲੇ ਨੂੰ ਭਾਰੀ ਦੁੱਖ ਹੋਇਆ। ਸੀ੍ ਮਤੀ ਨਿਰਮਲਾ ਦੇਵੀ ਆਪਣੇ ਪਿੱਛੇ ਇਕ ਲੜਕਾ ਦੋ ਲੜਕੀਆਂ ਛੱਡ ਗੲੇ ਹਨ । ਕੱਲ ਹੀ ਇਹਨਾਂ ਦਾ ਸਸਕਾਰ ਰਾਮਾਂ ਮੰਡੀ ਦੇ ਸ਼ਮਸਨ ਘਾਟ ਵਿਖੇ ਪੂਰੇ ਰਿਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ ।ਇਸ ਮੌਕੇ
ਸਾਬਕਾ ਮੀਤ ਪ੍ਰਧਾਨ ਵਿਜੇ ਪਾਲ ਰਾਮਾਂ, ਰਵੀ ਕੁਮਾਰ ,ਸਿਨੀਅਰ ਲੀਡਰ ਬਸਪਾ, ਡਾਕਟਰ ਰਾਜ ਕਿਰਨ ਸਿਨੀਅਰ ਲੀਡਰ ਅਾਮ ਅਾਦਮੀ , ਬਸੰਤ ਕੁਮਾਰ ਪੱਪੀ ਸਮਾਜ ਸੇਵੀ, ਰਿੰਕੂ ਕੁਮਾਰ ਅਜੀਵਾਨਵਾਲ ਸ਼ਹਿਰੀ ਪ੍ਰਧਾਨ ਬਸਪਾ ‘ ਬੱਲੂ ਰਾਮ ਦਲਿਤ ਨੇਤਾ , ਪਰਵੀਨ ਕੁਮਾਰ , ਸੰਕਰ ਸਿਹਨੀਆ ਵਿਸ਼ੇਸ਼ ਤੌਰ ਦੇ ਹਜ਼ਾਰ ਸਨ ਅਤੇ ਹਲਕੇ ਤਲਵੰਡੀ ਸਾਬੋ ਦੇ ਮੁੱਖ ਸੇਵਾ ਦਾਰ ਅਤੇ ਕਾਂਗਰਸ ਦੇ ਖੁਸ਼ਵਾਜ਼ ਸਿੰਘ ਜਟਾਣਾ, ਬਠਿੰਡਾ ਦਿਹਾਤੀ ਯੂਥ ਦੇ ਲੱਕੀ ਜਟਾਣਾ ਅਤੇ ਹਲਕਾ ਤਲਵੰਡੀ ਸਾਬੋ ਦੇ ਅੈਮ ਅੈਲ ੲੇ ਪੋ:ਬਲਜਿੰਦਰ ਕੌਰ ,ਸਬਕਾ ਅੈਮ, ਅੈਲ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਇਸ ਹੋਈ ਵੇਵਕਤੀ ਮੌਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।