ਪੰਜਾਬ ਵਿੱਚ ਆਬਕਾਰੀ ਨੀਤੀ ਬਦਲਣ ਦੀ ਲੋੜ : ਰਾਜਿੰਦਰ ਸਿੰਘ ਰਾਜਾ

0

ਰਜਿੰਦਰ ਸਿੰਘ ਰਾਜਾ ਸਕੱਤਰ ਬਹੁਜਨ ਪਾਰਟੀ ਪੰਜਾਬ।

ਪੰਜਾਬ ਅਪ ਨਿਊਜ਼ ਬਿਉਰੋ : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਇਕ ਜੰਗ ਛਿੜੀ ਹੋਈ ਹੈ।ਜਿਸ ਦਾ ਮੁੱਖ ਕਾਰਨ ਸ਼ਰਾਬ ਦੇ ਕਾਰੋਬਾਰ ਵਿੱਚ ਵੱਡੇ ਰੂਪ ਵਿੱਚ ਹੁੰਦੀ ਕਾਲੀ ਕਮਾਈ ਹੈ ਜਿਸ ਦੀ ਕਾਣੀ ਵੰਡ ਨੂੰ ਲੈਕੇ ਇਸ ਲੜਾਈ ਨੇ ਕਾਫੀ ਖਤਰਨਾਕ ਰੂਪ ਧਾਰਨ ਕਰ ਲਿਆ ਹੈ।ਜਿਸ ਵਿੱਚ ਕਾਫੀ ਮੰਤਰੀਆਂ ਨੇ ਖੁੱਲ੍ਹੇਆਮ ਮੁੱਖ ਸਕੱਤਰ ਦੀ ਵਿਰੋਧਤਾ ਤੋਂ ਬਾਅਦ ਹੁਣ ਉਨ੍ਹਾਂ ਨੂੰ ਇਸ ਅਹੁਦੇ ਤੋਂ ਵੱਖ ਕਰ ਦਿੱਤਾ ਹੈ ਅਤੇ ਉਸ ਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਦੇ ਪੁੱਤਰ ਨੇ ਸ਼ਰਾਬ ਦੇ ਵੱਡੇ ਕਾਰੋਬਾਰੀਆਂ ਨਾਲ ਹਿੱਸੇਦਾਰੀ ਰੱਖੀ ਹੋਈ ਸੀ ਜਿਸ ਕਾਰਨ ਪੰਜਾਬ ਵਿੱਚ ਆਬਾਕਾਰੀ ਨੀਤੀ ਨੂੰ ਵੱਡਾ ਘਾਟਾ ਪਿਆ ਹੈ ਇਕ ਪ੍ਰੈਸ ਨੋਟ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਜਿੰਦਰ ਸਿੰਘ ਰਾਜਾ ਪੰਜਾਬ ਸਕੱਤਰ ਬਹੁਜਨ ਸਮਾਜ ਪਾਰਟੀ ਨੇ ਅਗੇ ਕਿਹਾ ਕਿ ਸਤਿੰਦਰ ਸਿੰਘ ਬਾਜਵਾ ਦਾ ਚਰਨਜੀਤ ਸਿੰਘ ਚੰਨੀ ਦੇ ਘਰ ਜਾਣਾ ਤੇ ਬਾਅਦ ਵਿੱਚ ਮੁੱਕਰ ਜਾਣਾ ਅਤੇ ਕਹਿਣਾ ਕਿ ਮੈਂ ਤਾਂ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਗਿਆ ਸੀ ਨਾ ਕਿ ਉਨ੍ਹਾਂ ਤੇ ਦਬਾਅ ਪਾਉਣ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਕਰੋਨਾ ਨਾਮਕ ਮਹਾਂਮਾਰੀ ਵੱਡੇ ਰੂਪ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਦੂਜੇ ਪਾਸੇ ਸਰਕਾਰ ਬਿਮਾਰੀ ਨੂੰ ਛੱਡ ਕੇ ਸ਼ਰਾਬ ਦੀ ਆਬਕਾਰੀ ਨੀਤੀ ਵੱਲ ਤੁਰ ਪਈ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਕੋਈ ਧਿਆਨ ਨਹੀਂ ਹੈ ਸਗੋਂ ਸ਼ਰਾਬ ਮਾਫੀਆ ਨਾਲ ਲੁੱਟੇ ਜਾ ਰਹੇ ਕਰੋੜਾਂ ਅਰਬਾਂ ਰੁਪਏ ਦੀ ਹਿੱਸੇਦਾਰੀ ਲਈ ਲੜ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਹੋਮ ਡਿਲੀਵਰੀ ਦੀ ਲੋੜ ਨਹੀਂ ਸਗੋਂ ਗਰੀਬਾਂ ਤੇ ਲੋੜਵੰਦਾਂ ਦੇ ਖਾਤੇ ਵਿੱਚ ਵੀਹ ਜਾਂ ਪੱਚੀ ਹਜ਼ਾਰ ਪਾਉਣ ਦੀ ਲੋੜ ਹੈ ਅਤੇ ਨਾਲ ਦੀ ਨਾਲ ਗਰੀਬ ਅਤੇ ਲੋੜਵੰਦਾਂ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਤਿੰਨ ਜਾਂ ਚਾਰ ਮਹੀਨੇ ਲਈ ਬਿਲਕੁਲ ਮੁਕੰਮਲ ਤੌਰ ਤੇ ਬੰਦ ਕਰਨ ਦੀ ਲੋੜ ਹੈ। ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਜੋ ਮੁੱਖ ਸਕੱਤਰ ਤੇ ਉਸ ਦੇ ਪੁੱਤਰ ਤੇ ਬੇਨਾਮੀ ਜਾਂ ਫਿਰ ਸਿਆਸਤਦਾਨਾਂ ਸ਼ਰਾਬ ਮਾਫੀਆ ਨੂੰ ਪੁਸ਼ਤਪਨਾਹੀ ਦੇ ਰਹੇ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਮਾਣਯੋਗ ਮੁੱਖ ਮੰਤਰੀ ਨੂੰ ਮੌਜੂਦਾ ਹਾਈ ਕੋਰਟ ਦੇ ਮੌਜੂਦਾ ਜੱਜ ਸਾਹਿਬਾਨਾਂ ਦੀ ਨਿਗਰਾਨੀ ਹੇਠ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਖਜ਼ਾਨੇ ਦੀ ਹੋਈ ਲੁੱਟ ਦਾ ਸਹੀ ਰੂਪ ਵਿੱਚ ਪਤਾ ਲਗਾ ਕੇ ਜਨਤਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਭਾਰਤ ਦੇ ਹੋਰਨਾਂ ਕੁਝ ਸੂਬੇ ਸ਼ਰਾਬ ਕਾਰਪੋਰੇਸ਼ਨ ਮਾਡਲ ਦਾ ਲਾਭ ਲੈ ਰਹੇ ਹਨ ਇਸ ਲਈ ਪੰਜਾਬ ਨੂੰ ਵੀ ਇਸ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਸ਼ਰਾਬ ਮਾਫੀਆ ਵਲੋਂ ਕੀਤੀ ਜਾਦੀ ਅਜਿਹੀ ਲੁੱਟ ਤੋਂ ਬਚਾਇਆ ਜਾ ਸਕੇ।

 

About Author

Leave a Reply

Your email address will not be published. Required fields are marked *

You may have missed