ਅਨਾਜ ਮੰਡੀ ਕੁਰਾਲੀ ਵਿੱਚ ਕਣਕ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ

0

ਕਣਕ ਦੀ ਲਿਫਟਿੰਗ ਕਰਵਾਉਂਦੇ ਡਾ ਗੁਰਬਚਨ ਸਿੰਘ ਤੇ ਹੋਰ ਅਫ਼ਸਰ।

ਪੰਜਾਬ ਅਪ ਨਿਊਜ਼ ਬਿਉਰੋ: ਕੋਵਿਡ-19 ਬਿਮਾਰੀ ਦੇ ਚਲਦਿਆਂ ਅਨਾਜ ਮੰਡੀ ਕੁਰਾਲੀ ਵਿੱਚ ਕਣਕ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ ਹੋਣ ਤੋਂ ਬਾਅਦ ਲਿਫਟਿੰਗ ਦਾ ਕੰਮ ਜੋਰਾ ਤੇ ਚਲ ਰਿਹਾ ਹੈ ਐਸ ਡੀ ਐਮ ਖਰੜ ਸ੍ਰੀ ਹਿਮਾਸ਼ੂ ਜੈਨ ਆਈ ਏ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਿਆਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ । ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ( ਡਿਊਟੀ ਮੈਜਿਸਟਰੇਟ) ਨੇ ਦਸਿਆ ਕਿ ਅਨਾਜ ਮੰਡੀ ਕੁਰਾਲੀ ਵਿੱਚ ਪਿਛਲੇ ਸਾਲ ਕਣਕ ਦੀ ਕੁੱਲ ਆਮਦ 32900 ਮੀ ਟਨ ਅਤੇ ਇਸ ਸਾਲ ਹੁਣ ਤੱਕ 31828 ਮੀ ਟਨ ਹੋਈ ਹੈ ਜਿਸ ਵਿਚੋਂ 28228 ਮੀ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਬਾਕੀ 3600 ਮੀ ਟਨ ਰਹਿ ਗਈ ਹੈ ਜੋ ਕਿ ਇਕ ਦੋ ਦਿਨਾਂ ਵਿੱਚ ਹੋ ਜਾਵੇਗੀ । ਡਾਂ ਗੁਰਬਚਨ ਸਿੰਘ ਨੇ ਦਸਿਆ ਕਿ ਕਿਸਾਨਾਂ ਨੂੰ ਮਿਤੀ 9/5/2020 ਤੱਕ ਪੇਮੈਂਟ ਹੋ ਗਈ ਹੈ ।ਉਨ੍ਹਾ ਇਹ ਵੀ ਦੱਸਿਆ ਕਿ ਇਹ ਸਾਰੇ ਕੰਮਾਂ ਲਈ ਐਸ ਡੀ ਐਮ ਸਾਹਿਬ ਵਲੋ ਸਮੇਂ ਸਮੇਂ ਤੇ ਆਕੇ ਸਾਰੇ ਸਟਾਫ ਨਾਲ ਮੀਟਿੰਗਾਂ ਕੀਤੀਆਂ ਅਤੇ ਜੋ ਵੀ ਸਮੱਸਿਆਵਾਂ ਆਈਆਂ ਉਹਨਾਂ ਦਾ ਤਰੁੰਤ ਹੱਲ ਕੀਤਾ ਗਿਆ ਜਿਸ ਕਾਰਨ ਸਾਰੇ ਸੀਜਨ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਈ । ਇਨ੍ਹਾਂ ਸਾਰੇ ਕੰਮਾਂ ਨੂੰ ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰ ਸਿੰਘ, ਗੁਰਦੀਪ ਸਿੰਘ ਅਤੇ ਕੁਲਵੀਰ ਸਿੰਘ ਮੰਡੀ ਸੁਪਰਵਾਈਜ਼ਰ , ਖੁਰਾਕ ਅਤੇ ਸਪਲਾਈ ਵਿਭਾਗ , ਵੱਖ ਵੱਖ ਖਰੀਦ ੲੰਜੇਸੀਆ ਦੇ ਮੁਲਾਜਮਾਂ ਅਤੇ ਲੇਬਰ ਨੇ ਬਹੁਤ ਹੀ ਵਧੀਆ ਢੰਗ ਨਾਲ ਮੰਡੀ ਵਿੱਚ ਕੰਮ ਚਲਾਇਆ। ਮੰਡੀ ਵਿੱਚ ਕਣਕ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਸਾਰੇ ਆੜਤੀਆ ਨੇ ਰਲ ਮਿਲਕੇ ਜ਼ਰੂਰਤਮੰਦ ਕਿਸਾਨਾਂ ਨੂੰ ਪਾਸ ਵੰਡੇ ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਕਣਕ ਲਿਆਉਣ ਲਈ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ।

About Author

Leave a Reply

Your email address will not be published. Required fields are marked *

You may have missed