ਟਰੱਕ ਦੀ ਲਪੇਟ ਵਿੱਚ ਆਇਆ ਮੋਟਰਸਾਈਕਲ ਸਵਾਰ

ਐਂਬੂਲੈਂਸ ਵਿੱਚ ਫੱਟੜ ਹੋਏ ਜਵਾਨ ਨੂੰ ਹਸਪਤਾਲ ਲੈਕੇ ਜਾਂਦੇ ਹੋਏ।
ਜਗਦੀਸ਼ ਸਿੰਘ ਕੁਰਾਲੀ : ਚੰਡੀਗੜ੍ਹ ਮੇਨ ਹਾਈਵੇ ‘ਤੇ ਪਿੰਡ ਚਨਾਲ਼ੋਂ ਤੋਂ ਅੱਗੇ ਪਡਿਆਲਾ ਬਾਈ ਪਾਸ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਦੇ ਏ ਐਸ ਆਈ ਭੁਪਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਮ ਗਾਰਡ ਦਾ ਇਕ ਜਵਾਨ ਮਾਧੋ ਰਾਮ ਜੋ ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿੱਚ ਆਪਣੀ ਡਿਊਟੀ ਸਮਾਪਤ ਕਰਕੇ ਦੇਰ ਸ਼ਾਮ ਆਪਣੇ ਘਰ ਲਾਲੜੂ ਨੇੜਲੇ ਪਿੰਡ ਮਘਰਾਂ ਲਈ ਨਿਕਲਿਆ ਸੀ ਜੋ ਆਪਣੇ ਮੋਟਰਸਾਈਕਲ ਨੰਬਰ ਪੀ ਬੀ 65 ਐਸ 3429 ਤੇ ਸਵਾਰ ਸੀ ਜਦੋਂ ਉਹ ਪਡਿਆਲਾ ਬਾਈਪਾਸ ਨੇੜੇ ਪਹੁੰਚਿਆ ਤਾਂ ਉਥੇ ਇਕ ਟਰੱਕ ਨੰਬਰ ਐਚ ਆਰ 55 ਟੀ 6567 ਜੋ ਬੈਕ ਹੋ ਰਿਹਾ ਸੀ ਉਸ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਫੌਰੀ ਤੌਰ ਤੇ ਪੁਲਿਸ ਅਤੇ 108 ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ ਥੋੜੀ ਦੇਰ ਵਿੱਚ ਹੀ ਮੌਕੇ ਤੇ ਪੁਲਿਸ ਅਤੇ ਐਂਬੂਲੈਂਸ ਪੁੱਜ ਗਈ ਤੇ ਜ਼ਖਮੀ ਹੋਏ ਹੋਮ ਗਾਰਡ ਜਵਾਨ ਨੂੰ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਪੁਲੀਸ ਨੇ ਮੌਕੇ ਦਾ ਮੁਆਇਨਾ ਕਰਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੱਸਿਆ ਕਿ ਉਹ ਖਤਰੇ ਤੋਂ ਬਾਹਰ ਹੈ।